ਭਾਰਤੀ ਟੀਮ ਦੀ ਸੀਰੀਜ਼ ਜਿੱਤ ''ਤੇ ਕਪਤਾਨ ਕੋਹਲੀ ਦਾ ਵੱਡਾ ਬਿਆਨ ਆਇਆ ਸਾਹਮਣੇ

01/19/2020 10:17:20 PM

ਬੈਂਗਲੁਰੂ— ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ 'ਚ 2-1 ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖੇ। ਉਨ੍ਹਾ ਨੇ ਕਿਹਾ ਕਿ ਅਸੀਂ ਬਹੁਤ ਅਨੁਭਵੀ ਹਾਂ। ਰੋਹਿਤ ਤੇ ਮੈਂ। ਅੱਜ ਸਾਡੇ ਕੋਲ ਸ਼ਿਖਰ ਧਵਨ ਨਹੀਂ ਸੀ। ਬਾਵਜੂਦ ਇਸ ਦੇ ਸਾਨੂੰ ਵਧੀਆ ਸ਼ੁਰੂਆਤ ਮਿਲੀ। ਸਾਡੇ ਲਈ ਧਵਨ ਦੇ ਬਿਨਾਂ ਮੁਸ਼ਕਿਲ ਸਥਿਤੀ ਸੀ ਪਰ ਅਜਿਹੇ ਮੌਕੇ 'ਤੇ ਕੇ. ਐੱਲ. ਰਾਹੁਲ ਨੇ ਵਧੀਆ ਪ੍ਰਦਰਸ਼ਨ ਕੀਤਾ।

PunjabKesari
ਕੋਹਲੀ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਆਸਟਰੇਲੀਆ ਦੇ ਸਾਰੇ ਗੇਂਦਬਾਜ਼ ਵਿਕਟਾਂ ਦੀ ਭਾਲ 'ਚ ਰਹਿੰਦੇ ਹਨ। ਇਸ ਦੌਰਾਨ ਸਾਡਾ ਟਿਕ ਕੇ ਖੇਡਣਾ ਜ਼ਰੂਰੀ ਸੀ। ਰੋਹਿਤ ਅੱਜ ਸ਼ਾਨਦਾਰ ਖੇਡੇ। ਇਹ ਯਨੀਕ ਕਰਨਾ ਮਹੱਤਵਪੂਰਨ ਹੁੰਦਾ ਹੈ ਕਿ ਕੋਈ ਇਕ ਆਖਰ ਤਕ ਬੱਲੇਬਾਜ਼ੀ ਕਰੇ ਤੇ ਜਿੱਤ ਹਾਸਲ ਕਰਵਾ ਕੇ ਵਾਪਸ ਆਵੇ। ਨੈੱਟ 'ਚ ਅਭਿਆਸ ਕਰਨਾ ਮਹੱਤਵਪੂਰਨ ਹੈ ਪਰ ਮਾਨਸਿਕ ਰੂਪ ਨਾਲ ਠੀਕ ਤੇ ਅੱਗੇ ਵੱਧਣਾ ਮਹੱਤਵਪੂਰਨ ਹੈ। ਮੈਂ ਸ਼ਾਟ ਗੇਂਦ ਨੂੰ ਲੈ ਕੇ ਚਿੰਤਾ 'ਚ ਨਹੀਂ ਹਾਂ ਤੇ ਆਪਣੀ ਤਕਨੀਕ ਨੂੰ ਸੰਭਾਲਣ ਦੇ ਲਈ ਭਰੋਸਾ ਕਰਦਾ ਹਾਂ। ਤੁਹਾਨੂੰ ਇਕ ਸਪੱਸ਼ਟ ਤੇ ਸਪੱਸ਼ਟ ਦਿਮਾਗ ਦੀ ਜ਼ਰੂਰਤ ਹੈ।
ਕੋਹਲੀ ਨੇ ਕਿਹਾ ਕਿ ਆਸਟਰੇਲੀਆ ਪਿਛਲੀ ਬਾਰ ਤੋਂ ਜ਼ਿਆਦਾ ਵਧੀਆ ਸੀ। ਇੱਥੇ ਤੁਹਾਨੂੰ ਸਟੀਵ ਸਮਿਥ, ਡੇਵਿਡ ਵਾਰਨਰ ਤੇ ਲਬੁਸ਼ਾਨੇ ਦੀਆਂ ਸ਼ਾਨਦਾਰ ਪਾਰੀਆਂ ਦੇਖਣ ਨੂੰ ਮਿਲੀਆਂ। ਪਹਿਲਾ ਮੈਚ ਹਾਰਨ ਤੋਂ ਬਾਅਦ ਵਾਪਸ ਆਉਣਾ ਤੇ ਆਖਰੀ 2 ਮੈਚ ਜਿੱਤਣਾ ਸਾਡੇ ਲਈ ਬਹੁਤ ਸੰਤੋਸ਼ਜਨਕ ਹੈ।


Gurdeep Singh

Content Editor

Related News