...ਜਦੋਂ ਕੋਹਲੀ ਦੇ ਹਮਲਾਵਰ ਜਸ਼ਨ ਨਾਲ ਲੈਂਗਰ ਨੂੰ ''ਪੰਚਿੰਗ ਬੈਗ'' ਵਰਗਾ ਹੋਇਆ ਮਹਿਸੂਸ
Thursday, Mar 19, 2020 - 01:48 AM (IST)

ਨਵੀਂ ਦਿੱਲੀ — ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ 2018-19 ਦੇ ਭਾਰਤ ਦੌਰੇ 'ਤੇ ਵਿਰਾਟ ਕੋਹਲੀ ਦੇ ਹਮਲਾਵਰ ਜਸ਼ਨ ਨੂੰ ਦੇਖਦੇ ਹੋਏ ਉਸ ਨੂੰ 'ਪੰਚਿੰਗ ਬੈਗ' ਵਰਗਾ ਮਹਿਸੂਸ ਹੋਇਆ। ਉਸ ਨੇ ਕ੍ਰਿਕਟ ਵਿਚ ਇਕ-ਦੂਜੇ 'ਤੇ ਟਿੱਪਣੀ ਨੂੰ ਲੈ ਕੇ 'ਦੋਹਰੇ ਮਾਪਦੰਡ' ਦੀ ਵੀ ਗੱਲ ਕਹੀ। ਕੋਹਲੀ ਦੀ ਕਪਤਾਨੀ ਵਿਚ ਭਾਰਤ ਨੇ ਆਸਟਰੇਲੀਆ ਵਿਚ ਬਾਰਡਰ/ਗਾਵਸਕਰ ਟਰਾਫੀ 3-1 ਨਾਲ ਜਿੱਤੀ, ਜੋ ਆਸਟਰੇਲੀਆਈ ਜ਼ਮੀਨ 'ਤੇ ਸੀਰੀਜ਼ ਵਿਚ ਉਸ ਦੀ ਪਹਿਲੀ ਜਿੱਤ ਸੀ। ਇਸ ਤੋਂ ਬਾਅਦ ਵਨ ਡੇ ਸੀਰੀਜ਼ 2-1 ਨਾਲ ਜਿੱਤੀ, ਜਦਕਿ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ। ਲੈਂਗਰ ਨੇ ਕਿਹਾ ਕਿ ਮੈਨੂੰ ਯਾਦ ਹੈ, ਜਦੋਂ ਮੈਨੂੰ ਪੰਚਿੰਗ ਬੈਗ ਵਰਗਾ ਮਹਿਸੂਸ ਹੋਇਆ। ਇਸ ਤਰ੍ਹਾਂ ਲੱਗਾ, ਜਿਵੇਂ ਸਾਡੇ ਹੱਥ ਪਿੱਛੋਂ ਬੰਨ੍ਹੇ ਹੋਏ ਹਨ। ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਕੋਹਲੀ ਦਾ ਮੁਕਾਬਲਾ ਕਰਨ ਲਈ ਕਿਹਾ ਸੀ ਪਰ ਚਿਤਾਵਨੀ ਵੀ ਦਿੱਤੀ ਸੀ ਕਿ ਇਕ-ਦੂਜੇ 'ਤੇ ਟਿੱਪਣੀ ਵਿਚ ਹੱਦ ਪਾਰ ਨਹੀਂ ਕਰਨੀ ਹੈ।