ਕੋਹਲੀ ਦੀ ''ਨਿਊਡ'' ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ ''ਤੇ ਲੋਕਾਂ ਨੇ ਕੀਤਾ ਟ੍ਰੋਲ

Thursday, Sep 05, 2019 - 04:43 PM (IST)

ਕੋਹਲੀ ਦੀ ''ਨਿਊਡ'' ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ ''ਤੇ ਲੋਕਾਂ ਨੇ ਕੀਤਾ ਟ੍ਰੋਲ

ਸਪੋਰਟਸ ਡੈਸਕ : ਵੈਸਟਇੰਡੀਜ਼ ਦੌਰਾ ਖਤਮ ਹੋਣ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਇਕ 'ਨਿਊਡ' ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਖੁੱਦ ਵਿਰਾਟ ਕੋਹਲੀ ਨੇ ਸ਼ੇਅਰ ਕੀਤਾ ਹੈ ਅਤੇ ਇਸ ਤੋਂ ਬਾਅਦ ਉਹ ਲੋਕਾਂ ਨੂੰ ਗਿਆਨ ਦਿੰਦੇ ਦਿਸੇ। ਹਾਲਾਂਕਿ ਲੋਕਾਂ ਨੇ ਇਸ ਤਸਵੀਰ ਦੇ ਅਪਲੋਡ ਹੁੰਦਿਆਂ ਹੀ ਕੋਹਲੀ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ। ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਤਿਨਾ ਸਵਰੂਪਾਂ ਟੀ-20, ਵਨ ਡੇ ਅਤੇ ਟੈਸਟ ਵਿਚ ਵੈਸਟਇੰਡੀਜ਼ ਨੂੰ ਕਲੀਨ ਸਵੀਪ ਕਰਨ 'ਚ ਕਾਮਯਾਬ ਰਹੀ ਹੈ। ਉੱਥੇ ਹੀ ਟੀਮ ਇੰਡੀਆ ਦੇ ਕਪਤਾਨ ਕੋਹਲੀ 28 ਮੈਚ ਜਿੱਤ ਕੇ ਭਾਰਤ ਦੇ ਸਭ ਤੋਂ ਸਫਲ ਕਪਤਾਨ ਵੀ ਬਣ ਗਏ ਹਨ।

ਕੋਹਲੀ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਉਸਨੇ ਸਿਰਫ ਸ਼ਾਰਟਸ ਪਾਏ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦਿਆਂ ਹੀ ਵਾਇਰਲ ਹੋ ਗਈ। ਕੋਹਲੀ ਨੇ ਇਸ ਤਸਵੀਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ਜਦੋਂ ਅਸੀਂ ਆਪਣੇ ਅੰਦਰ ਦੇਖਦੇ ਹਾਂ ਤਾਂ ਸਾਨੂੰ ਕੁਝ ਵੀ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਟਵਿੱਟਰ 'ਤੇ ਇਸ ਤਸਵੀਰ ਨੂੰ 5.7 ਲੋਕਾਂ ਨੇ ਲਾਈਕ ਅਤੇ 500 ਦੇ ਕਰੀਬ ਯੂਜ਼ਰਸ ਨੇ ਸ਼ੇਅਰ ਕੀਤਾ ਹੈ।

ਲੋਕਾਂ ਨੇ ਇੰਝ ਕੀਤਾ ਟ੍ਰੋਲ


Related News