ਬਾਸਕਟਬਾਲ ਦੇ ਜਾਦੂਗਰ ਸਨ ਕੋਬੀ ਬ੍ਰਾਇੰਟ, ਨਵੀਂ ਪੀੜ੍ਹੀ ਲਈ ਬਣੇ ਪ੍ਰੇਰਨਾ ਸਰੋਤ

Monday, Jan 27, 2020 - 01:12 PM (IST)

ਬਾਸਕਟਬਾਲ ਦੇ ਜਾਦੂਗਰ ਸਨ ਕੋਬੀ ਬ੍ਰਾਇੰਟ, ਨਵੀਂ ਪੀੜ੍ਹੀ ਲਈ ਬਣੇ ਪ੍ਰੇਰਨਾ ਸਰੋਤ

ਸਪੋਰਟਸ ਡੈਸਕ— ਕਦੀ ਹਾਰ ਨਾਲ ਮੰਨਣ ਦੇ ਜਜ਼ਬੇ, ਸਖਤ ਮੁਕਾਬਲੇਬਾਜ਼ੀ ਅਤੇ ਸਟੀਕਤਾ ਕਾਰਨ ਕੋਬੇ ਬ੍ਰਾਇੰਟ ਐੱਨ. ਬੀ. ਏ. ਦੇ ਧਾਕੜ ਬਣੇ ਅਤੇ ਉਹ ਆਪਣੇ ਪਿੱਛੇ ਅਜਿਹੀ ਵਿਰਾਸਤ ਛੱਡ ਗਏ ਜਿਸ ਨੇ ਨੈਸ਼ਨਲ ਬਾਸਕਟਬਾਲ ਲੀਗ ਦੀ ਨਵੀਂ ਪੀੜ੍ਹੀ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ। ਬ੍ਰਾਇੰਟ ਦੀ ਐਤਵਾਰ ਨੂੰ 41 ਸਾਲ ਦੀ ਉਮਰ 'ਚ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਦੀ ਵੀ ਇਸ ਹਾਦਸੇ 'ਚ ਮੌਤ ਹੋ ਗਈ।
PunjabKesari
ਟੀਮ ਨੂੰ ਦਿਵਾਏ ਪੰਜ ਐੱਨ. ਬੀ. ਏ. ਖ਼ਿਤਾਬ ਜਤਾਉਣ ਵਾਲੇ ਕੋਬੀ ਬ੍ਰਾਇੰਟ ਨੂੰ ਬਾਸਕਟਬਾਲ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਰਿਕਾਰਡ ਕਮਾਈ ਦੇ ਨਾਲ ਬਾਸਕਟਬਾਲ ਤੋਂ ਸੰਨਿਆਸ  ਲਿਆ ਸੀ। ਆਪਣੇ ਕਰੀਅਰ ਦੇ ਦੌਰਾਨ ਉਨ੍ਹਾਂ ਨੇ 2200 ਕਰੋੜ ਰੁਪਏ ਸਿਰਫ ਤਨਖਾਹ ਅਤੇ 2500 ਕਰੋੜ ਰੁਪਏ ਵਿਗਿਆਪਨ ਤੋਂ ਕਮਾਏ ਸਨ। ਉਹ ਲਾਸ ਏਂਜਲਸ ਲੇਕਰਸ ਦੇ ਨਾਲ 20 ਸਾਲ ਤਕ ਜੁੜੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਪੰਜ ਐੱਨ. ਬੀ. ਏ. ਖਿਤਾਬ ਜਿੱਤੇ।
PunjabKesari
ਸਭ ਤੋਂ ਘੱਟ ਉਮਰ 'ਚ ਤਿੰਨ ਖਿਤਾਬ ਜਿੱਤਣ ਵਾਲੇ ਖਿਡਾਰੀ
ਬ੍ਰਾਇੰਟ ਦਾ ਜਨਮ 23 ਅਗਸਤ 1978 'ਚ ਫਿਲਾਡੇਲਫੀਆ 'ਚ ਜਨਮ ਹੋਇਆ ਸੀ। ਉਨ੍ਹਾਂ ਨੇ ਸ਼ਾਕਿਲ ਓ ਨੀਲ ਨਾਲ ਮਿਲਕੇ ਲੇਕਰਸ ਨੂੰ 2000, 2001 ਅਤੇ 2002 'ਚ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ 23 ਸਾਲ ਦੀ ਉਮਰ 'ਚ ਤਿੰਨ ਖਿਤਾਬ ਜਿੱਤਣ ਵਾਲੇ ਸਭ ਤੋਂ ਯੁਵਾ ਖਿਡਾਰੀ ਬਣੇ ਸਨ।
PunjabKesari
2006 'ਚ ਟੋਰੰਟੋ ਰੈਪਟਰਸ ਖਿਲਾਫ ਕੀਤਾ ਸੀ ਯਾਦਗਾਰ ਪ੍ਰਦਰਸ਼ਨ
ਬ੍ਰਾਇੰਟ ਨੇ ਕਈ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤੇ ਪਰ 22 ਜਨਵਰੀ 2006 ਨੂੰ ਟੋਰੰਟੋ ਰੈਪਟਰਸ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਇਸ ਦੌਰਾਨ ਉਨ੍ਹਾਂ 81 ਅੰਕ ਬਣਾਏ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਅੰਕ ਸਿਰਫ ਵਿਲਟ ਚੈਂਬਰਲੇਨ ਨੇ ਸਾਲ 1962 'ਚ ਬਣਾਏ ਸਨ। ਇੰਨਾ ਹੀ ਨਹੀਂ 2016 'ਚ 37 ਸਾਲ ਦੀ ਉਮਰ 'ਚ ਐੱਨ. ਬੀ. ਨੇ ਦੇ ਆਪਣੇ ਆਖ਼ਰੀ ਮੈਚ 'ਚ ਵੀ ਉਨ੍ਹਾਂ ਨੇ 60 ਅੰਕ ਬਣਾਏ ਸਨ।
PunjabKesari
ਸ਼ਾਰਟ ਫਿਲਮ ਲਈ ਮਿਲਿਆ ਸੀ ਆਸਕਰ
ਕੋਬੀ ਬ੍ਰਾਇੰਟ ਨੇ ਬਾਸਕਟਬਾਲ ਤੋਂ ਸੰਨਿਆਸ ਲੈਣ ਦੇ ਬਾਅਦ ਮੀਡੀਆ 'ਚ ਕਦਮ ਰੱਖਿਆ। ਉਨ੍ਹਾਂ ਨੇ 2018 'ਚ ਇਕ ਸ਼ਾਰਟ ਫਿਲਮ ਲਿਖੀ ਜਿਸ ਦਾ ਨਾਂ ਡੀਅਰ ਬਾਸਕਟਬਾਲ ਰਖਿਆ ਗਿਆ ਸੀ। ਇਸ ਫਿਲਮ ਨੂੰ ਡਾਇਰੈਕਟਰ ਗਲੇਨ ਕੀਨ ਨੇ ਬਣਾਇਆ ਸੀ ਅਤੇ ਇਸ ਦੌਰਾਨ ਇਹ ਬੇਹੱਦ ਪ੍ਰਸਿੱਧ ਵੀ ਰਹੇ। ਇਸ ਲੋਕਪ੍ਰਿਯਤਾ ਦਾ ਅਤੇ ਫਿਲਮ 'ਚ ਕੀਤੇ ਗਏ ਕੰਮ ਦਾ ਇਸ ਗੱਲ ਨਾਲ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸ਼ਾਰਟ ਫਿਲਮ ਨੂੰ ਆਸਕਰ ਪੁਰਸਕਾਰ ਵੀ ਮਿਲਿਆ ਸੀ।
PunjabKesari
ਕੋਬੀ ਬ੍ਰਾਇੰਟ ਨਾਲ ਜੁੜੀਆਂ ਖਾਸ ਗੱਲਾਂ
* ਬ੍ਰਾਇੰਟ 18 ਵਾਰ ਆਲ ਸਟਾਰ ਲਈ ਨਾਮਜ਼ਦ ਹੋਏ ਸਨ।
* ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਪੰਜ ਚੈਂਪੀਅਨਸ਼ਿਪ ਆਪਣੇ ਨਾਂ ਕੀਤੀਆਂ ਸਨ।
* ਬ੍ਰਾਇੰਟ ਦੀ ਅਗਵਾਈ 'ਚ ਅਮਰੀਕਾ ਦੀ ਓਲੰਪਿਕ ਟੀਮ ਨੇ 2008 ਬੀਜਿੰਗ ਓਲੰਪਿਕ ਅਤੇ 2012 ਲੰਡਨ ਓਲੰਪਿਕ ਸੋਨ ਤਮਗੇ ਜਿੱਤੇ ਸਨ।
* ਸਾਲ 2016 ਦੀ ਅਗਵਾਈ ਦੇ ਤੀਜੇ ਸਭ ਤੋਂ ਵੱਡੇ ਆਲ ਟਾਈਮ ਸਕੋਰਰ ਦੇ ਤੌਰ 'ਤੇ ਉਹ ਰਿਟਾਇਰ ਹੋਏ।


author

Tarsem Singh

Content Editor

Related News