ਬੰਗਲਾਦੇਸ਼-ਸ਼੍ਰੀਲੰਕਾ ਮੁਕਾਬਲੇ ਤੋਂ ਪਹਿਲਾਂ ਜਾਣੋ ਦੋਵਾਂ ਟੀਮਾਂ ਦੇ ਅੰਕੜੇ ਤੇ ਸੰਭਾਵਿਤ ਪਲੇਇੰਗ 11

Monday, Nov 06, 2023 - 11:47 AM (IST)

ਬੰਗਲਾਦੇਸ਼-ਸ਼੍ਰੀਲੰਕਾ ਮੁਕਾਬਲੇ ਤੋਂ ਪਹਿਲਾਂ ਜਾਣੋ ਦੋਵਾਂ ਟੀਮਾਂ ਦੇ ਅੰਕੜੇ ਤੇ ਸੰਭਾਵਿਤ ਪਲੇਇੰਗ 11

ਸਪੋਰਟਸ ਡੈਸਕ– ਵਿਸ਼ਵ ਕੱਪ 2023 ਦਾ 38ਵਾਂ ਮੁਕਾਬਲਾ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ। ਇਹ ਮੁਕਾਬਲਾ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਬੰਗਲਾਦੇਸ਼ ਦੀ ਟੀਮ ਇਸ ਮੈਚ ਨੂੰ ਜਿੱਤ ਕੇ ਟੂਰਨਾਮੈਂਟ ਤੋਂ ਚੰਗੀ ਵਿਦਾਈ ਲੈਣਾ ਚਾਹੇਗੀ। ਉਥੇ ਦੂਜੇ ਪਾਸੇ ਸ਼੍ਰੀਲੰਕਾ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੀ ਉਮੀਦ ਕਾਇਮ ਰੱਖਣਾ ਚਾਹੇਗੀ।

ਸ਼੍ਰੀਲੰਕਾ ਵਿਸ਼ਵ ਕੱਪ ’ਚ ਖੇਡੇ ਗਏ ਆਪਣੇ 7 ਮੁਕਾਬਲਿਆਂ ’ਚੋਂ 2 ਜਿੱਤਾਂ ਤੇ 5 ਹਾਰਾਂ ਨਾਲ ਪੁਆਇੰਟ ਟੇਬਲ ’ਤੇ 7ਵੇਂ ਨੰਬਰ ’ਤੇ ਕਾਬਜ਼ ਹੈ। ਉਥੇ ਬੰਗਲਾਦੇਸ਼ 7 ਮੁਕਾਬਲਿਆਂ ’ਚੋਂ ਸਿਰਫ਼ 1 ਜਿੱਤ ਕੇ 9ਵੇਂ ਨੰਬਰ ’ਤੇ ਹੈ। ਬੰਗਲਾਦੇਸ਼ ਇਸ ਵਿਸ਼ਵ ਕੱਪ ਤੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਆਓ ਇਕ ਨਜ਼ਰ ਮਾਰਦੇ ਹਾਂ ਦੋਵਾਂ ਟੀਮਾਂ ਦੇ ਅੰਕੜਿਆਂ ਤੇ ਸੰਭਾਵਿਤ ਪਲੇਇੰਗ 11 ’ਤੇ–

ਟੀਮਾਂ ਦੇ ਅੰਕੜੇ
ਵਨਡੇ ’ਚ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਹੁਣ ਤਕ ਕੁਲ 53 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ’ਤੋਂ ਸ਼੍ਰੀਲੰਕਾ ਦਾ ਪੱਲਾ ਭਾਰੀ ਰਿਹਾ ਹੈ। ਸ਼੍ਰੀਲੰਕਾ ਨੇ ਬੰਲਗਾਦੇਸ਼ ਨੂੰ 42 ਮੈਚਾਂ ’ਚ ਹਰਾਇਆ ਹੈ, ਜਦਕਿ ਬੰਗਲਾਦੇਸ਼ ਸ਼੍ਰੀਲੰਕਾ ਖ਼ਿਲਾਫ਼ ਸਿਰਫ਼ 9 ਮੁਕਾਬਲਿਆਂ ’ਚ ਹੀ ਜਿੱਤ ਦਰਜ ਕਰ ਸਕੀ ਹੈ। ਉਥੇ 2 ਮੈਚਾਂ ਦਾ ਕੋਈ ਨਤੀਜਾ ਨਹੀਂ ਰਿਹਾ। ਵਿਸ਼ਵ ਕੱਪ ’ਚ ਦੋਵਾਂ ਟੀਮਾਂ ਵਿਚਾਲੇ ਹੁਣ ਤਕ 3 ਮੈਚ ਖੇਡੇ ਗਏ ਹਨ। ਸ਼੍ਰੀਲੰਕਾ ਨੇ ਤਿੰਨਾਂ ਮੈਚਾਂ ’ਚ ਬੰਲਗਾਦੇਸ਼ ਨੂੰ ਧੂੜ ਚਟਾਈ ਹੈ।

ਇਹ ਖ਼ਬਰ ਵੀ ਪੜ੍ਹੋ : ਵਿਰਾਟ ਦੇ 49ਵੇਂ ਸੈਂਕੜੇ 'ਤੇ Elon Musk ਨੇ ਬਦਲ ਦਿੱਤਾ Like Button!, ਤੁਸੀਂ ਵੀ ਕਰੋ Try

ਸ਼੍ਰੀਲੰਕਾ ਟੀਮ ਦੀ ਸੰਭਾਵਿਤ ਪਲੇਇੰਗ 11

  • ਪਥੁਮ ਨਿਸਾਂਕਾ
  • ਕੁਸਲ ਪਰੇਰਾ/ਦਿਮੁਥ ਕਰੂਣਾਰਤਨੇ
  • ਕੁਸਲ ਮੇਂਡਿਸ (ਕਪਤਾਨ ਤੇ ਵਿਕੇਟਕੀਪਰ)
  • ਸਦੀਰਾ ਸਮਰਵਿਕ੍ਰਮਾ
  • ਚੈਰਿਥ ਅਸਲਾਂਕਾ
  • ਏਂਜੇਲੋ ਮੈਥਿਊਜ਼
  • ਡੁਨਿਥ ਵੇਲਾਲੇਜ/ਧਨੰਜਯੇ ਡੀ ਸਿਲਵਾ
  • ਮਹੀਸ਼ ਥੀਕਸ਼ਾਨਾ
  • ਕਾਸੁਨ ਰਾਜਿਥਾ
  • ਦੁਸ਼ਮੰਥਾ ਚਮੀਰਾ
  • ਦਿਲਸ਼ਾਨ ਮਦੁਸ਼ੰਕਾ

ਬੰਗਲਾਦੇਸ਼ ਟੀਮ ਦੀ ਸੰਭਾਵਿਤ ਪਲੇਇੰਗ 11

  • ਲਿਟਨ ਦਾਸ
  • ਮੇਹਦੀ ਹਸਨ ਮਿਰਾਜ
  • ਨਜ਼ਮੁਲ ਹੁਸੈਨ ਸ਼ੰਟੋ
  • ਸ਼ਾਕਿਬ ਅਲ ਹਸਨ (ਕਪਤਾਨ),
  • ਮੁਸ਼ਫਿਕੁਰ ਰਹੀਮ (ਵਿਕੇਟਕੀਪਰ)
  • ਮਹਿਮੁਦੁੱਲ੍ਹਾ
  • ਤੌਹੀਦ ਹਰਿਦੋਏ
  • ਮਹੇਦੀ ਹਸਨ/ਨਾਸੁਮ ਅਹਿਮਦ
  • ਤਸਕੀਨ ਅਹਿਮਦ
  • ਮੁਸਤਫਿਜ਼ੁਰ ਰਹਿਮਾਨ
  • ਸ਼ੋਰਿਫੁਲ ਇਸਲਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News