ਜਾਣੋ ਦਿਲ ਨੂੰ ਛੂਹ ਲੈਣ ਵਾਲੀ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ

Tuesday, Oct 12, 2021 - 01:35 PM (IST)

ਜਾਣੋ ਦਿਲ ਨੂੰ ਛੂਹ ਲੈਣ ਵਾਲੀ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ

ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦਾ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਅੱਜ ਅਸੀਂ ਯੁਵਰਾਜ ਸਿੰਘ ਤੇ ਉਸ ਦੀ ਪਤਨੀ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। ਯੁਵਰਾਜ ਤੇ ਹੇਜ਼ਲ ਕੀਚ 30 ਨਵੰਬਰ 2016 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਗਏ ਤੇ ਅੱਜ ਇਕੱਠੇ ਖ਼ੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਇਕ ਟੀਵੀ ਸ਼ੋਅ 'ਚ ਯੁਵਰਾਜ ਸਿੰਘ ਹੇਜ਼ਲ ਨਾਲ ਪਹੁੰਚੇ ਸਨ, ਉੱਥੇ ਉਨ੍ਹਾਂ ਨੇ ਹੇਜ਼ਲ ਨਾਲ ਆਪਣੇ ਪਿਆਰ ਦੇ ਪਰਵਾਨ ਚੜ੍ਹਨ ਬਾਰੇ ਦੱਸਿਆ।
ਇਹ ਵੀ ਪੜ੍ਹੋ : ਵਾਰਨਰ ਨੇ ਛੱਡਿਆ ਹੈਦਰਾਬਾਦ ਦਾ ਸਾਥ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

PunjabKesariਸ਼ੋਅ 'ਚ ਯੁਵਰਾਜ ਨੇ ਦੱਸਿਆ ਸੀ ਕਿ ਹੇਜ਼ਲ ਨੂੰ ਡੇਟ ਲਈ ਮਨਾਉਣ ਲਈ ਉਨ੍ਹਾਂ ਨੂੰ 3 ਸਾਲ ਲਗ ਗਏ ਸਨ। ਯੁਵਰਾਜ ਨੇ ਦੱਸਿਆ ਕਿ ਜਦੋਂ ਵੀ ਉਹ ਹੇਜ਼ਲ ਨੂੰ ਕੌਫ਼ੀ ਡੇਟ ਬਾਰੇ ਪੁੱਛਦੇ, ਤਾਂ ਉਹ ਰਾਜ਼ੀ ਹੋ ਜਾਂਦੀ ਸੀ, ਪਰ ਡੇਟ ਵਾਲੇ ਦਿਨ ਪੂਰਾ ਸਮਾਂ ਆਪਣਾ ਫ਼ੋਨ ਆਫ਼ ਕਰਕੇ ਰਖਦੀ ਸੀ ਤੇ ਮਿਲਣ ਲਈ ਵੀ ਨਹੀਂ ਆਉਂਦੀ ਸੀ। ਇਸ ਤੋਂ ਕਰੀਬ ਸਾਲ ਬਾਅਦ ਯੁਵਰਾਜ ਨੇ ਆਪਣੇ ਇਕ ਦੋਸਤ ਦੇ ਜ਼ਰੀਏ ਹੇਜ਼ਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਦੋਸਤ ਦੀ ਮਦਦ ਨਾਲ ਹੇਜ਼ਲ-ਯੁਵਰਾਜ ਦੀ ਆਖ਼ਰਕਾਰ ਮੁਲਾਕਾਤ ਹੋਈ ਸੀ ਤੇ ਕੁਝ ਸਮਾਂ ਇਕੱਠਿਆਂ ਬਿਤਾਉਣ ਦੇ ਬਾਅਦ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ ਤੇ ਹੇਜ਼ਲ ਨੇ ਵੀ ਹਾਂ ਕਰ ਦਿੱਤੀ। ਹੇਜ਼ਲ ਨੇ ਸ਼ੋਅ 'ਚ ਦਰਸ਼ਕਾਂ ਨੂੰ ਦੱਸਿਆ ਕਿ ਜਦੋਂ ਤਕ ਯੁਵਰਾਜ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਸੀ ਉਦੋਂ ਤਕ ਮੈਂ ਉਨ੍ਹਾਂ ਲਈ ਸੀਰੀਅਸ ਨਹੀਂ ਹੋਈ ਸੀ। ਹੇਜ਼ਲ ਨੇ ਇਹ ਵੀ ਕਿਹਾ ਕਿ ਜਦੋਂ ਕੋਈ ਕੁੜੀ ਯੁਵੀ ਨੂੰ ਆਕਰਸ਼ਿਤ ਕਰਨ ਦੀ ਹਰਕਤ ਕਰਦੀ ਹੈ ਤਾਂ ਮੈਂ ਕੁਝ ਨਹੀਂ ਕਰਦੀ, ਬਸ ਦੇਖਦੀ ਰਹਿੰਦੀ ਹਾਂ ਕਿ ਯੁਵੀ ਕੀ ਕਰਦੇ ਹਨ। 

PunjabKesari

PunjabKesari

PunjabKesari

ਨੋਟ : ਯੁਵਰਾਜ-ਹੇਜ਼ਲ ਦੀ ਜੋੜੀ ਬਾਰੇ ਕੀ ਕਹੋਗੇ?

 


author

Tarsem Singh

Content Editor

Related News