ਜਾਣੋ, ਚੈਂਪੀਅਨਸ ਟਰਾਫੀ ''ਚ ਭਾਰਤ-ਪਾਕਿ ਮੈਚ ਦੇ ਬਾਰੇ ''ਚ ਇਹ ਦਿਲਚਸਪ ਗੱਲਾਂ

Friday, Jun 02, 2017 - 12:33 PM (IST)

ਜਾਣੋ, ਚੈਂਪੀਅਨਸ ਟਰਾਫੀ ''ਚ ਭਾਰਤ-ਪਾਕਿ ਮੈਚ ਦੇ ਬਾਰੇ ''ਚ ਇਹ ਦਿਲਚਸਪ ਗੱਲਾਂ

ਲੰਡਨ— ਆਈ.ਸੀ.ਸੀ. ਚੈਂਪੀਅਨਸ ਟਰਾਫੀ 2017 'ਚ ਐਜਬਸਟਨ 'ਚ ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਨਵਾਂ ਅਧਿਆਏ ਐਤਵਾਰ (4 ਜੂਨ) ਨੂੰ ਲਿਖਿਆ ਜਾਵੇਗਾ। ਦੋਵੇਂ ਟੀਮਾਂ ਦੇ ਖਿਡਾਰੀ ਇੰਗਲੈਂਡ 'ਚ ਹਾਈ ਵੋਲਟੇਜ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ। ਪ੍ਰਸ਼ੰਸਕਾਂ ਦੀਆਂ ਉਮੀਦਾਂ ਜ਼ਿਆਦਾ ਹਨ ਕਿਉਂਕਿ ਉਹ ਇਸ ਸਖਤ ਮੁਕਾਬਲੇ ਦਾ ਇੰਤਜ਼ਾਰ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਨ। 

ਭਾਰਤ-ਪਾਕਿ ਮੈਚ ਤੋਂ ਪਹਿਲਾਂ ਪੜ੍ਹੋ ਇਸ ਹਾਈਵੋਲਟੇਜ ਮੁਕਾਬਲੇ ਦੇ ਇਨ੍ਹਾਂ ਫੈਕਟ ਬਾਰੇ :-
1. ਚੈਂਪੀਅਨਸ ਟਰਾਫੀ 'ਚ ਦੋਹਾਂ ਟੀਮਾਂ ਵਿਚਾਲੇ ਇਹ ਚੌਥਾ ਮੁਕਾਬਲਾ ਹੋਵੇਗਾ।
2. ਪਾਕਿਸਤਾਨ ਨੇ ਚੈਂਪੀਅਨਸ ਟਰਾਫੀ 'ਚ 2-1 ਦੀ ਬੜ੍ਹਤ ਬਣਾਈ ਹੋਈ ਹੈ।
3. ਪਾਕਿਸਤਾਨ ਦੇ ਸ਼ੋਏਬ ਮਲਿਕ ਇਕ ਮਾਤਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਚੈਂਪੀਅਨਸ ਟਰਾਫੀ 'ਚ ਭਾਰਤ-ਪਾਕਿ ਵਿਚਾਲੇ ਖੇਡੇ ਗਏ ਤਿੰਨ ਮੁਕਾਬਲਿਆਂ 'ਚ ਹਿੱਸਾ ਲਿਆ ਹੈ।
4. ਸ਼ੋਏਬ ਮਲਿਕ ਰਿਕਾਰਡ ਛੇਵੀਂ ਵਾਰ ਚੈਂਪੀਅਨਸ ਟਰਾਫੀ ਟੂਰਨਾਮੈਂਟ 'ਚ ਖੇਡਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਸ਼ੇਏਬ ਮਲਿਕ 2002, 2004, 2006, 2009 ਅਤੇ 2013 ਦੇ ਸੈਸ਼ਨਾਂ 'ਚ ਖੇਡੇ ਸਨ।
5. ਸ਼ੋਏਬ ਮਲਿਕ ਚੈਂਪੀਅਨਸ ਟਰਾਫੀ 'ਚ ਭਾਰਤ-ਪਾਕਿਸਤਾਨ ਮੈਚਾਂ 'ਚ ਇਕਮਾਤਰ ਅਜਿਹੇ ਬੱਲੇਬਾਜ਼ ਰਹੇ ਹਨ ਜਿਨ੍ਹਾਂ ਨੇ ਸੈਂਕੜਾ ਜੜਿਆ ਹੈ। ਮਲਿਕ ਨੇ 2009 'ਚ ਦੱਖਣੀ ਅਫਰੀਕਾ ਦੇ ਸੈਂਚੁਰੀਅਨ 'ਚ 126 ਗੇਂਦਾਂ 'ਚ 128 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 54 ਦੌੜਾਂ ਨਾਲ ਹਰਾਇਆ ਸੀ।
6. ਇਹ ਤੀਜੀ ਵਾਰ ਹੈ ਜਦੋਂ ਐਜਬਸਟਨ ਗ੍ਰਾਊਂਡ ਚੈਂਪੀਅਨਸ ਟਰਾਫੀ 'ਚ ਭਾਰਤ-ਪਾਕਿਸਤਾਨ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ 2004 ਅਤੇ 2013 'ਚ ਇਸੇ ਮੈਦਾਨ 'ਤੇ ਦੋਵੇਂ ਟੀਮਾਂ ਭਿੜੀਆਂ ਸਨ।
7. ਭਾਰਤ-ਪਾਕਿਸਤਾਨ ਵੱਲੋਂ ਚੈਂਪੀਅਨਸ ਟਰਾਫੀ ਦੇ ਮੁਕਾਬਲਿਆਂ 'ਚ ਕਿਸੇ ਵੀ ਗੇਂਦਬਾਜ਼ ਨੇ 5 ਵਿਕਟ ਨਹੀਂ ਲਏ ਹਨ। ਆਸ਼ੀਸ਼ ਨਹਿਰਾ (2009 'ਚ 4/55), ਨਾਵਿਦ-ਅਲ-ਹਸਨ (2004 'ਚ 4/25) ਅਤੇ ਸ਼ੋਏਬ ਅਖਤਰ (4/36 'ਚ 2004 ਵਿਕਟ) ਸਰਵਸ਼੍ਰੇਸ਼ਠ ਹਨ।
8. ਐਤਵਾਰ ਦਾ ਮੈਚ ਵਿਰਾਟ ਕੋਹਲੀ ਦੇ ਲਈ ਇਕ ਕਪਤਾਨ ਦੇ ਰੂਪ 'ਚ ਇਹ ਪਹਿਲਾ ਆਈ.ਸੀ.ਸੀ. ਟੂਰਨਾਮੈਂਟ ਹੋਵੇਗਾ। ਪਾਕਿਸਤਾਨ ਦੇ ਸਰਫਰਾਜ਼ ਅਹਿਮਦ ਦੇ ਲਈ ਇਕ ਕਪਤਾਨ ਦੇ ਰੂਪ 'ਚ ਇਹ ਪਹਿਲਾ ਆਈ.ਸੀ.ਸੀ. ਟੂਰਨਾਮੈਂਟ ਹੈ। 
9. ਭਾਰਤ ਦੇ (ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ) ਅਤੇ ਪਾਕਿਸਤਾਨ ਦੇ 3 (ਸ਼ੋਏਬ ਮਲਿਕ, ਮੁਹੰਮਦ ਹਾਫਿਜ਼, ਜੁਨੈਦ ਖਾਨ) ਨੇ 2013 ਦੀ ਚੈਂਪੀਅਨਸ ਟਰਾਫੀ 'ਚ ਖੇਡਿਆ ਹੈ।
10. ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਦੇ ਮੁਤਾਬਕ ਭਾਰਤ-ਪਾਕਿਸਤਾਨ ਮੈਚ ਦੇ ਲਈ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।


Related News