ਸੁਰੇਸ਼ ਰੈਨਾ ਨੇ ਕਰਵਾਈ ਗੋਡੇ ਦੀ ਸਰਜਰੀ
Friday, Aug 09, 2019 - 10:33 PM (IST)
ਨਵੀਂ ਦਿੱਲੀ— ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸ਼ੁੱਕਰਵਾਰ ਨੂੰ ਐਮਸਟਰਡਮ 'ਚ ਗੋਡੇ ਦੀ ਸਰਜਰੀ ਕਰਵਾਈ ਜਿਸ ਨਾਲ ਉਹ ਇਸ ਮਹੀਨੇ ਦੇ ਆਖਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਜ਼ਿਆਦਾਤਰ ਘਰੇਲੂ ਸੈਸ਼ਨ 'ਚ ਨਹੀਂ ਖੇਡ ਸਕਣਗੇ। 32 ਸਾਲਾ ਦੇ ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਪਿਛਲੇ ਸੈਸ਼ਨ ਤੋਂ ਹੀ ਗੋਡੇ 'ਚ ਸਮੱਸਿਆ ਸੀ ਤੇ ਹੁਣ ਠੀਕ ਹੋਣ ਦੇ ਲਈ ਉਸ ਨੂੰ ਘੱਟ ਤੋਂ ਘੱਟ 6 ਹਫਤੇ ਘਰ 'ਚ ਰਹਿਣਾ ਹੋਵੇਗਾ। ਰੈਨਾ ਦੇ ਸਰਜਨ ਐੱਚ ਵਾਨ ਡਰ ਹੋਵੇਨ ਨੇ ਕਿਹਾ ਕਿ ਸੁਰੇਸ਼ ਰੈਨਾ ਨੇ ਆਪਣੇ ਗੋਡੇ ਦੀ ਸਰਜਰੀ ਕਰਵਾਈ, ਜਿਸ 'ਚ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਸਮੱਸਿਆ ਹੋ ਰਹੀ ਸੀ। ਸਰਜਰੀ ਸਫਲ ਰਹੀ ਤੇ ਹੁਣ ਠੀਕ ਹੋਣ ਲਈ ਉਸ ਨੂੰ ਚਾਰ ਤੋਂ 6 ਹਫਤੇ ਦਾ ਸਮਾਂ ਲੱਗੇਗਾ।

ਇਸ ਗੱਲ ਦੀ ਰੈਨਾ ਦੀ ਇਕ ਤਸਵੀਰ ਬੀ. ਸੀ. ਸੀ. ਆਈ. ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਉਸ ਤਸਵੀਰ 'ਚ ਰੈਨਾ ਹਸਪਤਾਲ ਦੇ ਬੈੱਡ 'ਤੇ ਲੇਟੇ ਹੋਏ ਹਨ ਤੇ ਉਸਦੀ ਇਕ ਲੱਤ 'ਤੇ ਪੱਟੀ ਕੀਤੀ ਹੋਈ ਹੈ। ਬੀ. ਸੀ. ਸੀ. ਆਈ. ਨੇ ਉਸ ਪੋਸਟ 'ਚ ਰੈਨਾ ਦੀ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ। ਰੈਨਾ ਦੀ ਉਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆ ਹੀ ਕ੍ਰਿਕਟ ਫੈਨਸ ਨੇ ਉਸਦੀ ਜਲਦੀ ਸਿਹਤ ਠੀਕ ਹੋਣ ਦੀ ਦੁਆ ਕੀਤੀ।
