ਕੇ. ਐੱਲ. ਰਾਹੁਲ ਟੀ-20 ’ਚ ਵਾਪਸੀ ਕਰੇਗਾ : ਪੀਟਰਸਨ
Tuesday, Apr 29, 2025 - 10:33 AM (IST)

ਨਵੀਂ ਦਿੱਲੀ– ਇੰਗਲੈਂਡ ਦੇ ਮਹਾਨ ਖਿਡਾਰੀ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਭਾਰਤੀ ਤਜਰਬੇਕਾਰ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਪਿਛਲੇ ਕੁਝ ਸਾਲਾਂ ਵਿਚ ਸਫੈਦ ਗੇਂਦ ਨਾਲ ਆਪਣੀ ਖੇਡ ਵਿਚ ਕਾਫੀ ਸੁਧਾਰ ਕੀਤਾ ਹੈ ਤੇ ਉਸ ਦੇ ਭਾਰਤ ਦੀ ਟੀ-20 ਟੀਮ ਵਿਚ ਵਾਪਸੀ ਲਈ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਹਾਲ ਦੇ ਦਿਨਾਂ ਵਿਚ 50 ਓਵਰਾਂ ਦੀ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਰਾਹੁਲ ਇਕ ਰਿਹਾ ਹੈ, ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 2023 ਵਿਚ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਆਪਣੀ ਟੀਮ ਦੀ ਮਦਦ ਕਰਨ ਤੇ ਇਸ ਸਾਲ ਦੀ ਸ਼ੁਰੂਆਤ ਵਿਚ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਵਿਚ ਟੀਮ ਨੂੰ ਸਫਲਤਾ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪੀਟਰਸਨ ਨੇ ਕਿਹਾ ਕਿ ਪਰ 33 ਸਾਲਾ ਇਸ ਖਿਡਾਰੀ ਨੇ 2022 ਵਿਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਵਿਚ ਐਡੀਲੇਡ ਵਿਚ ਇੰਗਲੈਂਡ ਨਾਲ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਤੋਂ ਆਪਣੇ ਦੇਸ਼ ਲਈ ਟੀ-20 ਪੱਧਰ ’ਤੇ ਹਾਲਾਂਕਿ ਸਭ ਤੋਂ ਛੋਟੇ ਰੂਪ ਵਿਚ ਕੁਝ ਬਿਹਤਰੀਨ ਘਰੇਲੂ ਫਾਰਮ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਰਾਹੁਲ ਪਿਛਲੇ ਸਾਲ ਆਈ. ਪੀ. ਐੱਲ. ਦੇ ਸੈਸ਼ਨ ਵਿਚ ਲਖਨਊ ਸੁਪਰ ਜਾਇੰਟਸ ਲਈ 520 ਦੌੜਾਂ ਬਣਾ ਕੇ 7ਵਾਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ ਸੀ ਤੇ ਇਸ ਸਾਲ ਉਹ ਦਿੱਲੀ ਲਈ ਕੁਝ ਬਿਹਤਰੀਨ ਪਾਰੀਆਂ ਤੋਂ ਬਾਅਦ ਦੌੜਾਂ ਬਣਾ ਕੇ ਚੋਟੀ ’ਤੇ ਬਣਿਆ ਹੋਇਆ ਹੈ।