ਰਾਹੁਲ ਨੇ ਲਗਾਇਆ ਵਿਸ਼ਵ ਕੱਪ 2021 ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਇਹ ਰਿਕਾਰਡ ਵੀ ਬਣਾਏ
Friday, Nov 05, 2021 - 11:04 PM (IST)
ਦੁਬਈ- ਟੀ-20 ਵਿਸ਼ਵ ਕੱਪ ਦੇ ਗਰੁੱਪ-2 ਵਿਚ ਭਾਰਤੀ ਟੀਮ ਨੇ ਸਕਾਟਲੈਂਡ ਦੇ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ ਵਿਚ 8 ਵਿਕਟਾਂ ਨਾਲ ਹਰਾ ਦਿੱਤਾ। ਸਕਾਟਲੈਂਡ ਪਹਿਲਾਂ ਖੇਡਦੇ ਹੋਏ 85 ਦੌੜਾਂ ਹੀ ਬਣਾ ਸਕੀ ਸੀ। ਜਵਾਬ 'ਚ ਕੇ. ਐੱਲ. ਰਾਹੁਲ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਭਾਰਤੀ ਟੀਮ ਨੇ 7ਵੇਂ ਓਵਰ ਵਿਚ ਇਹ ਮੈਚ ਜਿੱਤ ਲਿਆ। ਰਾਹੁਲ ਨੇ ਮੈਚ ਦੇ ਦੌਰਾਨ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 18 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ। ਦੇਖੋ ਰਿਕਾਰਡ-
ਟੀ-20 ਵਿਸ਼ਵ ਕੱਪ 2021 ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ
18 ਕੇ. ਐੱਲ. ਰਾਹੁਲ ਬਨਾਮ ਸਕਾਟਲੈਂਡ, ਦੁਬਈ 2021
25 ਜੋਸ ਬਟਲਰ ਬਨਾਮ ਆਸਟਰੇਲੀਆ, ਦੁਬਈ 2021
25 ਐਡਨ ਮਾਰਕਰਮ ਬਨਾਮ ਵਿੰਡੀਜ਼, ਦੁਬਈ 2021
27 ਮਹਿਮੁਦੁੱਲਾਹ ਬਨਾਮ ਪੀ. ਐੱਨ. ਜੀ. ਓਮਾਨ 2021
28 ਭਾਨੁਕਾ ਰਾਜਪਕਸ਼ੇ ਬਨਾਮ ਬੰਗਲਾਦੇਸ਼, ਸ਼ਾਰਜਾਹ 2021
ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ
ਟੀ-20 ਵਿਸ਼ਵ ਕੱਪ ਓਵਰ ਆਲ ਵਿਚ ਸਭ ਤੋਂ ਤੇਜ਼ 50 ਦੌੜਾਂ
12 ਯੁਵਰਾਜ ਸਿੰਘ ਬਨਾਮ ਇੰਗਲੈਂਡ, ਡਰਬਨ (2007)
17 ਸਟੀਫਨ ਬਨਾਮ ਆਇਰਲੈਂਡ, ਸਿਲਹਟ (2014)
18 ਗਲੇਨ ਮੈਕਸਵੈੱਲ ਬਨਾਮ ਪਾਕਿਸਤਾਨ, (2014)
18 ਕੇ. ਐੱਲ. ਰਾਹੁਲ ਬਨਾਮ ਸਕਾਟਲੈਂਡ, ਦੁਬਈ (2021)
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਟੀ-20 ਵਿਸ਼ਵ ਕੱਪ 2021 ਵਿਚ ਕੇ. ਐੱਲ. ਰਾਹੁਲ
3 ਬਨਾਮ ਪਾਕਿਸਤਾਨ
18 ਬਨਾਮ ਨਿਊਜ਼ੀਲੈਂਡ
69 ਬਨਾਮ ਅਫਗਾਨਿਸਤਾਨ
50 ਬਨਾਮ ਸਕਾਟਲੈਂਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।