ਵਨਡੇ ਕਰੀਅਰ ਦਾ ਚੌਥਾ ਸੈਂਕੜਾ ਲਗਾ ਰਾਹੁਲ ਇਸ ਮਾਮਲੇ 'ਚ ਰਿਕਾਰਡ ਕਿੰਗ ਕੋਹਲੀ ਤੋਂ ਨਿਕਲਿਆ ਅੱਗੇ

02/11/2020 3:26:43 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਮਾਊਂਟ ਮਾਂਗਾਨੂਈ ਦੇ ਬੇ-ਓਵਲ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਮੈਚ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 297 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ ਸਿਰਫ 47.1 ਓਵਰਾਂ 'ਚ ਹਾਸਲ ਕਰ ਇਸ ਮੈਚ 'ਚ ਜਿੱਤ ਹਾਸਲ ਕਰ ਲਈ ਅਤੇ ਸੀਰੀਜ਼ ਕਲੀਨ ਸਵੀਪ ਕਰ ਲਈ। ਭਾਰਤ ਵਲੋਂ ਕੇ. ਐੱਲ. ਰਾਹੁਲ ਨੇ ਇਸ ਮੈਚ ਦੌਰਾਨ ਆਪਣੇ ਵਨ ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ ਅਤੇ ਇਸ ਸੈਂਕੜੇ ਵਾਲੀ ਪਾਰੀ ਨਾਲ ਉਸ ਨੇ ਕਈ ਵੱਡੇ ਰਿਕਾਰਡ ਆਪਣੇ ਨਾ ਦਰਜ ਕਰ ਲਏ।

PunjabKesari

ਮੱਧ ਕ੍ਰਮ ਦੇ ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਇਸ ਮੈਚ 'ਚ ਸੈਂਕੜੇ ਵਾਲੀ ਪਾਰੀ ਖੇਡ ਸਭ ਤੋਂ ਜ਼ਿਆਦਾ ਬਣਾਈਆਂ ਹਨ। ਉਸ ਨੇ 113 ਗੇਂਦਾਂ 'ਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਦੀ ਪਾਰੀ ਖੇਡੀ। 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ ਰਾਹੁਲ ਦੇ ਵਨ-ਡੇ ਕਰੀਅਰ ਦਾ ਇਹ ਚੌਥਾ ਸੈਂਕੜਾ ਸੀ। ਇਸ ਦੇ ਨਾਲ ਹੀ ਰਾਹੁਲ ਭਾਰਤ ਲਈ ਸਭ ਤੋਂ ਤੇਜ਼ 4 ਵਨ ਡੇ ਸੈਂਕੜੇ ਲਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਉਸ ਨੇ 31 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮਾਮਲੇ 'ਚ ਉਸ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ ਹੈ, ਜਿਨ੍ਹਾਂ 36ਵੀਂ ਪਾਰੀ 'ਚ ਚੌਥਾ ਵਨ ਡੇ ਸੈਂਕੜਾ ਲਾਇਆ ਸੀ। ਭਾਰਤ ਲਈ ਸਭ ਤੋਂ ਤੇਜ਼ 4 ਵਨ-ਡੇ ਸੈਂਕੜੇ ਲਾਉਣ ਦਾ ਰਿਕਾਰਡ ਸ਼ਿਖਰ ਧਵਨ ਦੇ ਨਾਂ ਹੈ। ਧਵਨ ਨੇ ਇਸ ਦੇ ਲਈ ਸਿਰਫ 24 ਪਾਰੀਆਂ ਖੇਡੀਆਂ ਸਨ।PunjabKesari

ਸਭ ਤੋਂ ਘੱਟ ਪਾਰੀਆਂ 'ਚ ਭਾਰਤ ਲਈ 4 ਵਨ-ਡੇ ਸੈਂਕੜੇ
ਸ਼ਿਖਰ ਧਵਨ-24 ਪਾਰੀਆਂ
ਕੇ. ਐੱਲ. ਰਾਹੁਲ-31 ਪਾਰੀਆਂ
ਵਿਰਾਟ ਕੋਹਲੀ- 36 ਪਾਰੀਆਂ
ਗੌਤਮ ਗੰਭੀਰ - 44 ਪਾਰੀਆਂ 
ਵਰਿੰਦਰ ਸਹਿਵਾਗ - 50 ਪਾਰੀਆਂ

PunjabKesari

ਪਿਛਲੀਆਂ 11 ਪਾਰੀਆਂ 'ਚ 5ਵਾਂ 50+ ਸਕੋਰ
ਕੇ. ਐੱਲ ਰਾਹੁਲ ਨੇ ਵਨ-ਡੇ ਕ੍ਰਿਕਟ ਦੀਆਂ ਪਿਛਲੀਆਂ 12 ਪਾਰੀਆਂ 'ਚ 7ਵੀਂ ਵਾਰ 50+ ਸਕੋਰ ਬਣਾਇਆ ਹੈ, ਜਿਸ 'ਚ ਉਨ੍ਹਾਂ ਨੇ 3 ਸੈਂਕੜੇ ਅਤੇ ਚਾਰ ਅਰਧ ਸੈਂਕੜੇ ਲਾਏ ਹਨ। ਪਿਛਲੀਆਂ 12 ਪਾਰੀਆਂ 'ਚ ਕੇ. ਐੱਲ. ਰਾਹੁਲ ਨੇ 112, 4, 88*, 19, 80, 47, 77, 102, 6, 1, 111 ਅਤੇ 77 ਦੌੜਾਂ ਬਣਾਈਆਂ ਹਨ। PunjabKesari

ਕੇ. ਐੱਲ. ਰਾਹੁਲ ਨੇ 21 ਸਾਲ ਬਾਅਦ ਕੀਤਾ ਅਜਿਹਾ ਕਮਾਲ
ਇਹ ਏਸ਼ੀਆ ਦੇ ਬਾਹਰ ਕਿਸੇ ਭਾਰਤੀ ਕ੍ਰਿਕਟਰ ਵਲੋਂ 21 ਸਾਲ ਲਗਾਇਆ ਗਿਆ ਸੈਂਕੜਾ ਹੈ। ਰਾਹੁਲ ਦ੍ਰਾਵਿੜ ਨੇ ਵਿਕਟਕੀਪਰ ਬੱਲੇਬਾਜ਼ ਦੇ ਰੂਪ 'ਚ 1999 ਵਰਲਡ ਕੱਪ 'ਚ ਸ਼੍ਰੀਲੰਕਾ ਖਿਲਾਫ ਇੰਗਲੈਂਡ 'ਚ ਸੈਂਕੜਾ ਲਾਇਆ ਸੀ। ਭਾਰਤ ਵਲੋਂ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਲਾਉਣ ਵਾਲਾ ਕੇ. ਐੱਲ. ਰਾਹੁਲ ਭਾਰਤ ਦਾ ਪਹਿਲਾ ਵਿਕਟਕੀਪਰ ਬੱਲੇਬਾਜ਼ ਬਣ ਗਿਆ ਹੈ।


Related News