ਪਿਤਾ ਬਣਨ ਵਾਲੇ ਹਨ KL ਰਾਹੁਲ, ਘਰ ਆਏਗਾ ਨੰਨ੍ਹਾ ਮਹਿਮਾਨ! ਸਾਹਮਣੇ ਆਈਆਂ ਤਸਵੀਰਾਂ
Thursday, Mar 13, 2025 - 02:24 AM (IST)

ਸਪੋਰਟਸ ਡੈਸਕ - ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੇ.ਐੱਲ. ਰਾਹੁਲ ਪਿਤਾ ਬਣਨ ਜਾ ਰਹੇ ਹਨ। 12 ਮਾਰਚ ਨੂੰ ਕੇ.ਐੱਲ. ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੇ.ਐੱਲ. ਰਾਹੁਲ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਆਥੀਆ ਸ਼ੈੱਟੀ ਨੇ ਬੇਬੀ ਬੰਪ ਨਾਲ ਤਸਵੀਰਾਂ ਕੀਤੀਆਂ ਸ਼ੇਅਰ
ਆਥੀਆ ਸ਼ੈੱਟੀ ਨੇ ਬੇਬੀ ਬੰਪ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਪਤੀ ਕੇ.ਐੱਲ. ਰਾਹੁਲ ਨਾਲ ਵੀ ਨਜ਼ਰ ਆ ਰਹੀ ਹੈ। ਪੋਸਟ ਦੀ ਪਹਿਲੀ ਤਸਵੀਰ 'ਚ ਕੇ.ਐੱਲ. ਰਾਹੁਲ ਆਥੀਆ ਦੇ ਪੈਰਾਂ 'ਤੇ ਸਿਰ ਰੱਖ ਕੇ ਲੇਟੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਕੇ.ਐੱਲ. ਰਾਹੁਲ ਆਥੀਆ ਦੇ ਬੰਪ 'ਤੇ ਆਪਣਾ ਹੱਥ ਰੱਖਦੇ ਹਨ ਅਤੇ ਉਹ ਉੱਚੀ-ਉੱਚੀ ਹੱਸਦੀ ਹੈ। ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਨੀਲ ਸ਼ੈੱਟੀ ਨੇ ਵੀ ਆਥੀਆ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਫੈਨਜ਼ ਦੋਵਾਂ ਨੂੰ ਲਗਾਤਾਰ ਵਧਾਈ ਦੇ ਰਹੇ ਹਨ।