ਸੈਂਕੜੇ ਦੇ ਬਾਅਦ KL ਰਾਹੁਲ ਦਾ ਵੱਡਾ ਬਿਆਨ, ਕੁਝ ਲੋਕ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ

03/26/2021 7:18:42 PM

ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਬਾਅਦ ਦੂਜੇ ਮੁਕਾਬਲੇ ’ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਸੈਂਕੜੇ ਵਾਲੀ ਪਾਰੀ ਖੇਡੀ। ਪੰਜਵਾਂ ਸੈਂਕੜਾ ਲਗਾਉਣ ਦੇ ਬਾਅਦ ਕੇ. ਐੱਲ. ਰਾਹੁਲ ਨੇ ਉਂਗਲਾਂ ਆਪਣੇ ਕੰਨਾਂ ’ਚ ਪਾਈਆਂ ਜੋ ਕਿ ਉਨ੍ਹਾਂ ਲੋਕਾਂ ਲਈ ਇਕ ਸੰਦੇਸ਼ ਸੀ ਕਿ ਲੋਕ ਉਸ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ। ਕੇ. ਐੱਲ. ਰਾਹੁਲ ਦੀ ਸੈਂਕੜੇ ਵਾਲੀ ਪਾਰੀ ਸਮੇਤ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ 336 ਦੌੜਾਂ ਬਣਾਉਣ ’ਚ ਕਾਮਯਾਬ ਰਿਹਾ। ਰਾਹੁਲ ਨੇ 114 ਗੇਦਾਂ ’ਤੇ 108 ਦੌੜਾਂ ਬਣਾਈਆਂ ਜਿਸ ’ਚ ਚਾਰ ਚੌਕੇ ਤੇ 2 ਛੱਕੇ ਸ਼ਾਮਲ ਸਨ।
ਇਹ ਵੀ ਪੜ੍ਹੋ : ਰੋਹਿਤ ਨੂੰ ਬਾਊਂਸਰ ਨਾਲੋਂ ਵੱਧ ਖ਼ਤਰਨਾਕ ਲਗਦੀ ਹੈ ਇਹ ਗੱਲ, ਜਾਣੋ ਉਨ੍ਹਾਂ ਦੇ ਇਸ ਡਰ ਬਾਰੇ

PunjabKesariਮੈਚ ਦੇ ਬਾਅਦ ਜਦੋਂ ਕੇ. ਐੱਲ. ਰਾਹੁਲ ਤੋਂ ਉਨ੍ਹਾਂ ਦੀ ਪਾਰੀ ’ਤੇ ਜਸ਼ਨ ਮਨਾਉਣ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਇਹ ਆਤਮ ਵਿਆਖਿਆ ਹੈ। ਇਹ ਸਿਰਫ਼ ਸ਼ੋਰ ਨੂੰ ਬੰਦ ਕਰਨ ਲਈ ਹੈ, ਕਿਸੇ ਦਾ ਅਪਮਾਨ ਕਰਨਾ ਨਹੀਂ ਹੈ। ਇੱਥੇ ਕੁਝ ਅਜਿਹੇ ਲੋਕ ਹਨ ਜੋ ਤੁਹਾਡਾ ਅਪਮਾਨ ਕਰਦੇ ਹਨ ਤੇ ਆਲੋਚਨਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਮੇਂ ’ਤੇ, ਤੁਹਾਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਲਈ, ਇਹ ਉਸ ਸ਼ੋਰ ਨੂੰ ਬੰਦ ਕਰਨ ਦਾ ਇਕ ਸੰਦੇਸ਼ ਹੈ।

PunjabKesariਇਹ ਵੀ ਪੜ੍ਹੋ : ਸਾਫਟ ਸਿਗਨਲ ਨਿਯਮ ’ਚ ਸੋਧ ’ਤੇ ਵਿਚਾਰ ਕਰ ਰਿਹੈ ਆਈ.ਸੀ.ਸੀ.
ਇਸ ਤੋਂ ਪਹਿਲਾਂ ਇਸ 28 ਸਾਲਾ ਬੱਲੇਬਾਜ਼ ਨੇ ਇੰਗਲੈਂਡ ਟੀ-20 ਕੌਮਾਂਤਰੀ ਮੈਚਾਂ ’ਚ 1, 0, 0 ਤੇ 14 ਦੌੜਾਂ ਬਣਾਈਆਂ ਸਨ। ਜਦਕਿ ਵਨ-ਡੇ ’ਚ ਉਨ੍ਹਾਂ ਦਾ ਬੱਲਾ ਖ਼ੂਬ ਚਲ ਰਿਹਾ ਹੈ। ਇਸ ਤੋਂ ਪਹਿਲਾਂ ਫ਼ਰਸਟ ਵਨ-ਡੇ ਮੈਚ ’ਚ ਵੀ ਉਨ੍ਹਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਕੇ. ਐੱਲ. ਰਾਹੁਲ ਨੇ ਕਿਹਾ, ‘‘ਦੌੜਾਂ ਬਣਾਉਣ ਨਾਲ ਤੁਹਾਨੂੰ ਆਤਮਵਿਸ਼ਵਾਸ ਮਿਲਦਾ ਹੈ ਤੇ ਤੁਸੀਂ ਇਹੋ ਚਾਹੁੰਦੇ ਹੋ। ਮੈਂ ਟੀ-20 ’ਚ ਦੌੜਾਂ ਨਹੀਂ ਬਣਾ ਸਕਿਆ, ਪਰ ਕਦੀ-ਕਦੀ ਤੁਹਾਨੂੰ ਇਸ ਤੋਂ ਗੁਜ਼ਰਨਾ ਪੈਂਦਾ ਹੈ। ਕੁਝ ਗੁਣਵੱਤਾ ਵਾਲੇ ਸ਼ਾਟਸ ਨੇ ਮੈਨੂੰ ਸ਼ਾਂਤ ਕੀਤਾ। ਮੈਂ ਅੱਜ ਦੇ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News