KKR vs CSK: ਧੋਨੀ ਦੇ ਸ਼ਾਨਦਾਰ ਕੈਚ ਦੀ ਵੀਡੀਓ ਹੋ ਰਹੀ ਹੈ ਵਾਇਰਲ, ਫੈਂਸ ਨੇ ਕੀਤੇ ਕੁਮੈਂਟਸ

Thursday, Oct 08, 2020 - 02:11 AM (IST)

KKR vs CSK: ਧੋਨੀ ਦੇ ਸ਼ਾਨਦਾਰ ਕੈਚ ਦੀ ਵੀਡੀਓ ਹੋ ਰਹੀ ਹੈ ਵਾਇਰਲ, ਫੈਂਸ ਨੇ ਕੀਤੇ ਕੁਮੈਂਟਸ

ਆਬੂ ਧਾਬੀ- 39 ਸਾਲ ਦੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਫੈਂਸ ਤਾਂ ਬਹੁਤ ਹਨ ਪਰ ਉਹ ਮੈਦਾਨ 'ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਵਿਕਟ ਦੇ ਪਿੱਛੇ ਉਸਦੇ ਕਮਾਲ ਦੇ ਕੈਚ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਕ ਇਸ ਤਰ੍ਹਾਂ ਦਾ ਨਜ਼ਾਰਾ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਵਿਰੁੱਧ ਮੈਚ 'ਚ ਵੀ ਦੇਖਿਆ ਗਿਆ ਅਤੇ ਸ਼ਿਵਮ ਮਾਵੀ ਦਾ ਸ਼ਾਨਦਾਰ ਕੈਚ ਕੀਤਾ।

PunjabKesari
ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਪਾਰੀ ਦੇ ਆਖਰੀ ਓਵਰ 'ਚ ਸ਼ਿਵਮ ਮਾਵੀ ਦਾ ਸ਼ਾਨਦਾਰ ਕੈਚ ਕੀਤਾ। ਉਨ੍ਹਾਂ ਨੇ ਓਵਰ ਦੀ 5ਵੀਂ ਗੇਂਦ 'ਤੇ ਸ਼ਿਵਮ ਮਾਵੀ (0) ਨੂੰ ਕੈਚ ਆਊਟ ਕੀਤਾ। ਗੇਂਦ ਗਤੀ ਨਾਲ ਉਸਦੇ ਕੋਲ ਆਈ ਅਤੇ ਪਹਿਲਾਂ ਕੋਸ਼ਿਸ਼ 'ਚ ਧੋਨੀ ਖੁੰਝ ਗਏ ਪਰ ਉਨ੍ਹਾਂ ਨੇ ਨਜ਼ਰਾਂ ਨਹੀਂ ਹਟਾਈਆਂ ਅਤੇ ਕੈਚ ਕਰ ਲਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਈ ਫੈਂਸ ਨੇ ਇਸ ਵੀਡੀਓ 'ਤੇ ਖੂਬ ਕੁਮੈਂਟ ਕੀਤੇ।
ਧੋਨੀ ਦੇ ਕੈਚ ਦਾ ਵੀਡੀਓ-

ਫੈਂਸ ਅਤੇ ਖਿਡਾਰੀਆਂ ਨੇ ਕੀਤੀ ਸ਼ਲਾਘਾ, ਦੇਖੋ ਕੁਮੈਂਟਸ-


author

Gurdeep Singh

Content Editor

Related News