KKR ਨੇ ਮਿਸ਼ੇਲ ਸਟਾਰਕ ਨੂੰ ਵ੍ਹਟਸ-ਐਪ ਸੰਦੇਸ਼ ਦੇ ਕੇ ਕੱਢਿਆ

11/15/2018 12:53:12 AM

ਕੋਲਕਾਤਾ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਟੀਮ ਨਾਲ 12ਵੇਂ ਸੀਜ਼ਨ ਲਈ ਕਰਾਰ ਖਤਮ ਕਰ ਦਿੱਤਾ ਪਰ ਦਿਲਚਸਪ ਰਿਹਾ ਕਿ ਫ੍ਰੈਂਚਾਇਜ਼ੀ ਨੇ ਵ੍ਹਟਸ-ਐਪ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ।
ਕੋਲਕਾਤਾ ਨੇ 9.4 ਕਰੋੜ ਰੁਪਏ ਦੀ ਭਾਰੀ ਕੀਮਤ ਖਰਚ ਕਰ ਕੇ ਸਟਾਰਕ ਨੂੰ ਟੀਮ ਨਾਲ ਜੋੜਿਆ ਸੀ ਪਰ ਉਹ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੌਰਾਨ ਪੈਰ 'ਤੇ ਲੱਗੀ ਸੱਟ ਕਾਰਨ 2018 ਦੇ ਸੀਜ਼ਨ 'ਚ ਨਹੀਂ ਖੇਡ ਸਕਿਆ ਸੀ। ਸਟਾਰਕ ਦਾ ਅਗਲੇ ਸਾਲ ਇੰਗਲੈਂਡ 'ਚ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਤੇ ਏਸ਼ੇਜ਼ ਸੀਰੀਜ਼ ਜਿਹੇ ਪ੍ਰੋਗਰਾਮਾਂ ਕਾਰਨ ਟੀ-20 ਲੀਗ ਦੇ ਅਗਲੇ ਸੀਜ਼ਨ 'ਚ ਖੇਡਣ ਦੀ ਉਂਝ ਵੀ ਸੰਭਾਵਨਾ ਘੱਟ ਸੀ।


Related News