IPL ਦੀ ਤਿਆਰੀ 'ਚ ਜੁਟੀ KKR, ਅਭਿਆਸ ਕੀਤਾ ਸ਼ੁਰੂ

Monday, Mar 14, 2022 - 10:11 PM (IST)

IPL ਦੀ ਤਿਆਰੀ 'ਚ ਜੁਟੀ KKR, ਅਭਿਆਸ ਕੀਤਾ ਸ਼ੁਰੂ

ਨਵੀਂ ਮੁੰਬਈ- 2 ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਨੇ 26 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੈਸ਼ਨ ਲਈ ਅਭਿਆਸ ਸ਼ੁਰੂ ਕਰ ਦਿੱਤਾ। ਕੇ. ਕੇ. ਆਰ. ਦੇ ਇਕ ਅਧਿਕਾਰੀ ਨੇ ਕਿਹਾ,‘‘ ਅਸੀਂ ਡੀ. ਵਾਈ. ਪਾਟਿਲ ਯੂਨੀਵਰਸਿਟੀ ਮੈਦਾਨ 'ਤੇ ਅਭਿਆਸ ਸ਼ੁਰੂ ਕਰ ਦਿੱਤਾ ਹੈ।  ਜ਼ਿਆਦਾਤਰ ਭਾਰਤੀ ਖਿਡਾਰੀ ਪਹੁੰਚ ਗਏ ਹਨ।

PunjabKesari

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
 ਉਮੇਸ਼ ਯਾਦਵ ਅਤੇ ਸ਼੍ਰੇਅਸ ਅਈਅਰ ਭਾਰਤੀ ਟੀਮ ਦਾ ਹਿੱਸਾ ਹੋਣ ਕਾਰਨ ਨਹੀਂ ਆ ਸਕੇ ਹਨ ਅਤੇ ਵੈਂਕਟੇਸ਼ ਅਈਅਰ ਐੱਨ. ਸੀ. ਏ. ਵਿਚ ਹੈ। ਸਮਝਿਆ ਜਾਂਦਾ ਹੈ ਕਿ ਕੁੱਝ ਖਿਡਾਰੀ ਅਜੇ ਵੀ ਇਕਾਂਤਵਾਸ ਵਿਚ ਹਨ ਅਤੇ ਉਹ ਇਕ ਦਿਨ ਬਾਅਦ ਆਉਣਗੇ। ਅਧਿਕਾਰੀ ਨੇ ਦੱਸਿਆ ਕਿ ਕੋਈ ਵਿਦੇਸ਼ੀ ਖਿਡਾਰੀ ਅਜੇ ਟੀਮ ਨਾਲ ਨਹੀਂ ਜੁੜਿਆ ਹੈ। ਸ਼੍ਰੇਅਸ ਕੇ. ਕੇ. ਆਰ. ਦੇ ਕਪਤਾਨ ਹੋਣਗੇ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News