ਸਭ ਤੋਂ ਲੰਬੇ ਇਸ ਕੀਵੀ ਕ੍ਰਿਕਟਰ ਨੇ ਡੈਬਿਊ ਮੈਚ 'ਚ ਛੱਕਿਆ ਦੇ ਵਰਲਡ ਰਿਕਾਰਡ ਦੀ ਕੀਤੀ ਬਰਾਬਰੀ

02/23/2020 4:54:37 PM

ਸਪੋਰਟਸ ਡੈਸਕ— ਵੇਲਿੰਗਟਨ ਟੈਸਟ 'ਚ ਆਪਣਾ ਡੈਬਿਊ ਕਰ ਰਹੇ ਨਿਊਜ਼ੀਲੈਂਡ ਦੇ ਸਭ ਤੋਂ ਲੰਬੇ ਕ੍ਰਿਕਟਰ ਕਾਇਲੀ ਜੈਮਿਸਨ ਨੇ ਭਾਰਤ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਨੀਲ ਵੈਗਨਰ ਦੀ ਜਗ੍ਹਾ 'ਤੇ ਟੀਮ 'ਚ ਸ਼ਾਮਲ ਕੀਤੇ ਗਏ 6 ਫੁੱਟ 8 ਇੰਚ ਲੰਬੇ ਜੈਮਿਸਨ ਲਈ ਉਨ੍ਹਾਂ ਦਾ ਟੈਸਟ ਡੈਬਿਊ ਯਾਦਗਾਰ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਡੈਬਿਊ ਮੈਚ 'ਚ ਭਾਰਤ ਖਿਲਾਫ ਟੈਸਟ ਮੈਚ 'ਚ ਪਹਿਲਾਂ ਗੇਂਦ ਦੇ ਨਾਲ ਫਿਰ ਬੱਲੇ ਦੇ ਨਾਲ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬੱਲੇਬਾਜ਼ੀ ਕਰਦੇ ਹੋਏ ਜੈਮਿਸਨ ਨੇ ਇਕ ਵਰਲਡ ਰਿਕਾਰਡ ਦੀ ਵੀ ਬਰਾਬਰੀ ਕੀਤੀ।PunjabKesari ਕਾਇਲੀ ਜੈਮਿਸਨ ਨੇ ਮਾਈਕਲ ਕਲਾਰਕ ਦੇ ਰਿਕਾਰਡ ਦੀ ਕੀਤੀ ਬਰਾਬਰੀ
ਤੇਜ਼ ਗੇਂਦਬਾਜ਼ ਕਾਇਲੀ ਜੈਮਿਸਨ ਨੇ ਭਾਰਤ ਖਿਲਾਫ ਪਹਿਲੀ ਪਾਰੀ 'ਚ 4 ਵਿਕਟਾਂ ਹਾਸਲ ਕੀਤੀਆਂ। ਜੈਮਿਸਨ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਤਾਂ ਉਸ ਨੇ 45 ਗੇਂਦਾਂ 'ਤੇ 44 ਦੌੜਾਂ ਬਣਾਈਆਂ। ਇਸ ਦੌਰਾਨ ਕਾਇਲੀ ਨੇ 1 ਚੌਕਾ ਅਤੇ 4 ਛੱਕੇ ਲਗਾਏ। ਇਸ ਦੇ ਨਾਲ ਜੈਮਿਸਨ ਨੇ ਟੈਸਟ ਡੈਬਿਊ ਮੈਚ 'ਚ 4 ਛੱਕੇ ਲਗਾਉਣ ਵਾਲੇ ਮਾਈਕਲ ਕਲਾਰਕ ਦੇ ਵਰਲਡ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਉਹ ਨਿਊਜ਼ੀਲੈਂਡ ਵੱਲੋਂ ਡੈਬਿਊ ਮੈਚ ਦੀ ਪਹਿਲੀ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਾ ਪਹਿਲਾਂ ਖਿਡਾਰੀ ਵੀ ਬਣਿਆ। ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਸਾਲ 2004 'ਚ ਬੈਂਗਲੁਰੂ 'ਚ ਆਪਣੇ ਡੈਬਿਊ ਮੈਚ ਦੀ ਪਹਿਲੀ ਪਾਰੀ 'ਚ ਭਾਰਤ ਖਿਲਾਫ ਚਾਰ ਛੱਕੇ ਲਾਏ ਸਨ। ਹਾਲਾਂਕਿ ਟੈਸਟ ਡੈਬਿਊ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਵਰਲਡ ਰਿਕਾਰਡ ਅਜੇ ਵੀ ਕੀਵੀ ਗੇਂਦਬਾਜ਼ ਟਿਮ ਸਾਊਥੀ ਦੇ ਨਾਂ ਹੀ ਦਰਜ ਹੈ। ਸਾਊਥੀ ਨੇ ਸਾਲ 2007-08 'ਚ ਨੇਪਿਅਰ 'ਚ ਇੰਗਲੈਂਡ ਖਿਲਾਫ ਦੂਜੀ ਪਾਰੀ 'ਚ 9 ਛੱਕੇ ਲਗਾਏ ਸਨ।PunjabKesari
ਪਹਿਲੀ ਪਾਰੀ 'ਚ ਜੈਮਿਸਨ ਨੇ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਜਿੱਥੇ ਕਾਇਲੀ ਨੇ 45 ਗੇਂਦਾਂ 'ਤੇ 44 ਦੌੜਾਂ ਬਣਾਈਆਂ ਉਥੇ ਹੀ ਹੁਣ ਜੈਮਿਸਨ ਨੇ ਗ੍ਰਾਹਮ ਵਿਵਿਅਨ ਦੇ 55 ਸਾਲ ਪੁਰਾਣੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ ਅਤੇ ਕਿਵੀ ਟੀਮ ਲਈ ਆਪਣੇ ਡੈਬਿਊ ਟੈਸਟ ਮੈਚ 'ਚ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।


Related News