ਕਿਸ਼ਨ ਤੇ ਅਈਅਰ BCCI ਦੇ ਕੇਂਦਰੀ ਕਰਾਰ ’ਚੋਂ ਬਾਹਰ
Thursday, Feb 29, 2024 - 11:04 AM (IST)
ਨਵੀਂ ਦਿੱਲੀ- ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੂੰ ਰਣਜੀ ਟਰਾਫੀ ਵਿਚ ਖੇਡਣ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਬੀ. ਸੀ. ਸੀ.ਆਈ. ਦੇ ਕੇਂਦਰੀ ਕਰਾਰ ਵਿਚੋਂ ਬਾਹਰ ਕਰ ਦਿੱਤਾ ਗਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਬੀ. ਸੀ. ਸੀ. ਆਈ. ਕਰਾਰ ਦੇ ਏ-ਪਲੱਸ ਵਰਗ ਵਿਚ ਰੱਖਿਆ ਗਿਆ ਹੈ। 6 ਕ੍ਰਿਕਟਰਾਂ ਨੂੰ ਏ ਵਰਗ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚ ਆਰ. ਅਸ਼ਵਿਨ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਕੇ. ਐੱਲ. ਰਾਹੁਲ, ਸ਼ੁਭਮਨ ਗਿੱਲ ਤੇ ਹਾਰਦਿਕ ਪੰਡਯਾ ਸ਼ਾਮਲ ਹਨ। ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਕੁਲਦੀਪ ਯਾਦਵ, ਅਕਸ਼ਰ ਪਟੇਲ ਤੇ ਯਸ਼ਸਵੀ ਜਾਇਸਵਾਲ ਨੂੰ ਬੀ ਵਰਗ ਵਿਚ ਰੱਖਿਆ ਗਿਆ ਹੈ। ਬੀ. ਸੀ. ਸੀ. ਆਈ. ਨੇ 15 ਖਿਡਾਰੀਆਂ ਨੂੰ ਸੀ ਵਰਗ ਵਿਚ ਰੱਖਿਆ ਹੈ, ਜਿਨ੍ਹਾਂ ਵਿਚ ਰਿੰਕੂ ਸਿੰਘ, ਤਿਲਕ ਵਰਮਾ, ਰਿਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਕੇ. ਐੱਸ. ਭਰਤ, ਪ੍ਰਸਿੱਧ ਕ੍ਰਿਸ਼ਣਾ, ਆਵੇਸ਼ ਖਾਨ ਤੇ ਰਜਤ ਪਾਟੀਦਾਰ ਸ਼ਾਮਲ ਹਨ।
ਬੀ. ਸੀ. ਸੀ. ਆਈ. ਨੇ ਬਿਆਨ ਵਿਚ ਕਿਹਾ, ‘‘ਕ੍ਰਿਪਾ ਧਿਆਨ ਦਿਓ ਕਿ ਸਾਲਾਨਾ ਕਰਾਰ ਲਈ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ।’’ ਚੋਣ ਕਮੇਟੀ ਨੇ ਤੇਜ਼ ਗੇਂਦਬਾਜ਼ਾਂ ਆਕਾਸ਼ ਦੀਪ, ਵਿਜੇ ਕੁਮਾਰ ਵਿਸ਼ਾਕ, ਉਮਰਾਨ ਮਲਿਕ, ਯਸ਼ ਦਿਆਲ ਤੇ ਵਿਦਵਥ ਕਾਵੇਰੱਪਾ ਲਈ ਵੀ ਕਰਾਰ ਦੀ ਸਿਫਾਰਿਸ਼ ਕੀਤੀ ਹੈ।
ਬਿਆਨ ਵਿਚ ਕਿਹਾ ਗਿਆ ਹੈ, ‘‘ਬੀ. ਸੀ. ਸੀ. ਆਈ. ਨੇ ਸਿਫਾਰਿਸ਼ ਕੀਤੀ ਹੈ ਕਿ ਸਾਰੇ ਖਿਡਾਰੀ ਜਦੋਂ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਨਹੀਂ ਕਰ ਰਹੇ ਹਨ ਤਾਂ ਤਦ ਤੋਂ ਉਹ ਘਰੇਲੂ ਕ੍ਰਿਕਟ ਵਿਚ ਖੇਡਣ ਨੂੰ ਪਹਿਲ ਦੇਣ।’’ ਬੀ. ਸੀ. ਸੀ. ਆਈ. ਨੇ ਇਸਦੇ ਨਾਲ ਹੀ ਮਾਪਦੰਡਾਂ ਤੋਂ ਹਟ ਕੇ ਇਸ ਵਾਰ ਚਾਰੇ ਵਰਗਾਂ ਵਿਚ ਸ਼ਾਮਲ ਖਿਡਾਰੀਆਂ ਨੂੰ ਸਾਲਾਨਾ ਕਰਾਰ ਲਈ ਮਿਲਣ ਵਾਲੀ ਧਨ ਰਾਸ਼ੀ ਦਾ ਜ਼ਿਕਰ ਨਹੀਂ ਕੀਤਾ ਹੈ। ਆਮ ਤੌਰ ’ਤੇ ਏ ਪਲੱਸ ਵਰਗ ਵਿਚ ਸ਼ਾਮਲ ਖਿਡਾਰੀਆਂ ਨੂੰ ਪ੍ਰਤੀ ਸਾਲ 7 ਕਰੋੜ ਰੁਪਏ, ਏ ਵਰਗ ਦੇ ਖਿਡਾਰੀਆਂ ਨੂੰ 5 ਕਰੋੜ, ਬੀ ਵਰਗ ਦੇ ਖਿਡਾਰੀਆਂ ਨੂੰ 3 ਕਰੋੜ ਤੇ ਸੀ ਵਰਗ ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਦੀ ਧਨ ਰਾਸ਼ੀ ਦਿੱਤੀ ਜਾਂਦੀ ਹੈ। ਇਹ ਧਨ ਰਾਸ਼ੀ ਉਨ੍ਹਾਂ ਦੀ ਮੈਚ ਫੀਸ ਤੋਂ ਵੱਖ ਹੁੰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8