ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ
Friday, Feb 05, 2021 - 03:06 PM (IST)
ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਵੱਲ ਧਿਆਨ ਆਕਰਸ਼ਿਤ ਕਰਨ ਵਾਲੀ ਪੌਪ ਸਟਾਰ ਸਿੰਗਰ ਰਿਹਾਨਾ ਦੇ ਟਵੀਟ ਦੇ ਬਾਅਦ ਹਰ ਪਾਸੇ ਹਲਚਲ ਮਚੀ ਹੋਈ ਹੈ। ਉਥੇ ਹੀ ਸੋਸ਼ਲ ਮੀਡੀਆ ’ਤੇ ਇਕ ਧੜਾ ਜਿੱਥੇ ਇਸ ਨੂੰ ਭਾਰਤ ਖ਼ਿਲਾਫ਼ ਦੁਸ਼ਪ੍ਰਚਾਰ ਦੱਸ ਰਿਹਾ ਹੈ, ਤਾਂ ਉਥੇ ਹੀ ਦੂਜੇ ਧੜੇ ਨੇ ਰਿਹਾਨਾ ਦਾ ਸਮਰਥਨ ਕੀਤਾ ਹੈ।
ਭਾਰਤੀ ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਰਿਹਾਨਾ ਦਾ ਸਮਰਥਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਰਿਹਾਨਾ ਦੇ ਟਵੀਟ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਦੱਸਿਆ ਜਾ ਰਿਹਾ ਹੈ। ਇਸ ’ਤੇ ਇਰਫਾਨ ਪਠਾਨ ਨੇ ਜੌਰਜ ਫਲਾਇਡ ਦੀ ਯਾਦ ਦਿਵਾਈ ਹੈ, ਜਿਨ੍ਹਾਂ ਦੇ ਕਤਲ ਤੋਂ ਬਾਅਦ ਦੁਨੀਆ ਭਰ ਵਿਚ blacklivesmatter ਅੰਦੋਲਨ ਚੱਲਿਆ।
ਪਠਾਨ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਜਦੋਂ ਸੰਯੁਕਤ ਰਾਜ ਅਮਰੀਕਾ ਵਿਚ ਜੌਰਜ ਫਲਾਇਡ ਦਾ ਇਕ ਪੁਲਸਕਰਮੀ ਵੱਲੋਂ ਕਤਲ ਕੀਤਾ ਗਿਆ ਸੀ ਤਾਂ ਸਾਡੇ ਦੇਸ਼ ਨੇ ਆਪਣਾ ਦੁੱਖ ਜ਼ਾਹਰ ਕੀਤਾ।’ ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ #Justsaying ਦਾ ਇਸਤੇਮਲ ਵੀ ਕੀਤਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ
ਦੱਸ ਦੇਈਏ ਕਿ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਕੋਚ ਰਵੀ ਸ਼ਾਸਤਰੀ ਸਮੇਤ ਕਈ ਭਾਰਤੀ ਕ੍ਰਿਕਟਰ ਸਿਤਾਰਿਆਂ ਨੇ ਕਿਸਾਨਾਂ ਦੇ ਪ੍ਰਦਰਸ਼ਨ ’ਤੇ ਅਮਰੀਕੀ ਪੌਪ ਸਟਾਰ ਰਿਹਾਨਾ ਸਮੇਤ ਕੁੱਝ ਵਿਦੇਸ਼ੀ ਹਸਤੀਆਂ ਦੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਨ ਦੇ ਬਾਅਦ ਦੇਸ਼ ਵਿਚ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।