ਤਾਪਸੀ ਪਨੂੰ ਦੇ ਪ੍ਰੇਮੀ ਵੱਲੋਂ ਕੀਤੀ ਅਪੀਲ ’ਤੇ ਖੇਡ ਮੰਤਰੀ ਨੇ ਟਵੀਟ ਕਰ ਦਿੱਤੀ ਤਿੱਖੀ ਪ੍ਰਤੀਕਿਰਿਆ
Friday, Mar 05, 2021 - 03:36 PM (IST)
ਨਵੀਂ ਦਿੱਲੀ (ਭਾਸ਼ਾ): ਵਿਦੇਸ਼ੀ ਬੈਡਮਿੰਟਨ ਕੋਚ ਮੈਥੀਅਸ ਬੋ ਦੇ ਆਪਣੀ ਪ੍ਰੇਮਿਕਾ ਤਾਪਸੀ ਪਨੂੰ ਦੇ ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੇ ਸੰਦਰਭ ਵਿਚ ਕੀਤੀ ਗਈ ਟਿੱਪਣੀ ’ਤੇ ਖੇਡ ਮੰਤਰੀ ਕਿਰੇਨ ਰੀਜੀਜੂ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਡੇਨਮਾਰਕ ਦੇ ਇਸ ਖਿਡਾਰੀ ਨੂੰ ਆਪਣੇ ਅਧਿਕਾਰ ਖੇਰਤ ਤੋਂ ਬਾਹਰ ਦੇ ਮਸਲਿਆਂ ’ਤੇ ਟਿੱਪਣੀ ਕਰਨ ਦੀ ਬਜਾਏ ਆਪਣੇ ਪੇਸ਼ੇਵਰ ਕਰਤੱਵਾਂ ’ਤੇ ਧਿਆਨ ਦੇਣ ਨੂੰ ਕਿਹਾ।
ਬੋ ਨੇ ਵੀਰਵਾਰ ਨੂੰ ਰੀਜੀਜੂ ਨੂੰ ਪਨੂੰ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ, ਜਿਨ੍ਹਾਂ ਦੇ ਟਿਕਾਣਿਆਂ ’ਤੇ ਕਥਿਤ ਟੈਕਸ ਚੋਰੀ ਦੇ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ ਸਨ। ਡੇਨਮਾਰਕ ਦਾ ਇਹ ਸਾਬਕਾ ਖਿਡਾਰੀ ਅਜੇ ਸਵਿਸ ਓਪਨ ਲਈ ਭਾਰਤੀ ਬੈਡਮਿੰਟਨ ਖਿਡਾਰੀਆਂ ਨਾਲ ਸਵਿੱਟਜ਼ਰਲੈਂਡ ਵਿਚ ਹੈ। ਉਨ੍ਹਾਂ ਨੇ ਪਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਟਵਿਟਰ ’ਤੇ ਰੀਜੀਜੂ ਤੋਂ ਮਦਦ ਮੰਗੀ ਸੀ।
ਰੀਜੀਜੂ ਨੇ ਸ਼ੁੱਕਰਵਾਰ ਨੂੰ ਇਸ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਪੇਸ਼ੇਵਰ ਕਰਤੱਵਾਂ ’ਤੇ ਧਿਆਨ ਦੇਣ। ਕਿਉਂਕਿ ਇਹਮ ਮਾਮਲਾ ਉਨ੍ਹਾਂ ਨੇ ਕਾਰਜ ਖੇਤਰ ਨਾਲ ਨਹੀਂ ਜੁੜਿਆ ਹੈ। ਰੀਜੀਜੂ ਨੇ ਟਵੀਟ ਕੀਤਾ, ‘ਕਾਨੂੰਨ ਸਰਬਉਚ ਹੈ ਅਤੇ ਸਾਨੂੰ ਉਸ ਦਾ ਪਾਲਣ ਕਰਨਾ ਚਾਹੀਦਾ ਹੈ। ਸਬੰਧਤ ਮਾਮਲਾ ਤੁਹਾਡੇ ਅਤੇ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ। ਸਾਨੂੰ ਭਾਰਤੀ ਖੇਡਾਂ ਦੇ ਸਰਵਸ੍ਰੇਸ਼ਠ ਹਿੱਤ ਵਿਚ ਆਪਣੇ ਪੇਸ਼ੇਵਰ ਕਰਤੱਵਾਂ ’ਤੇ ਧਿਆਨ ਦੇਣਾ ਚਾਹੀਦਾ ਹੈ।’ ਇਨਕਮ ਵਿਭਾਗ ਨੇ ਬੁੱਧਵਾਰ ਨੂੰ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ, ਪਨੂੰ ਅਤੇ ਵਿਕਾਸ ਬਹਿਲ ਦੇ ਮੁੰਬਈ ਸਥਿਤ ਰਿਹਾਇਸ਼ਾਂ ’ਤੇ ਛਾਪੇ ਮਾਰੇ ਸਨ।
ਇਹ ਵੀ ਪੜ੍ਹੋ: ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।