ਖੇਡ ਮੰਤਰਾਲਾ ਦਾ ਫ਼ੈਸਲਾ, 7 ਸੂਬਿਆਂ ’ਚ 143 ਖੇਲੋ ਇੰਡੀਆ ਕੇਂਦਰ ਖੋਲੇਗੀ ਸਰਕਾਰ
Tuesday, May 25, 2021 - 07:09 PM (IST)
ਸਪੋਰਟਸ ਡੈਸਕ— ਖੇਡ ਮੰਤਰਾਲਾ ਨੇ ਜ਼ਮੀਨੀ ਪੱਧਰ ’ਤੇ ਹੁਨਰਮੰਦ ਖਿਡਾਰੀਆਂ ਨੂੰ ਨਿਖਾਰਨ ਲਈ 7 ਸੂਬਿਆਂ ’ਚ ਕੁਲ 143 ਖੇਲੋ ਇੰਡੀਆ ਕੇਂਦਰ ਖੋਲਣ ਦੀ ਫ਼ੈਸਲਾ ਕੀਤਾ ਹੈ। ਇਸ ’ਤੇ ਕੁਲ 14.30 ਕਰੋੜ ਰੁਪਏ ਦਾ ਖ਼ਰਚ ਆਵੇਗਾ। ਇਨ੍ਹਾਂ ਕੇਂਦਰਾਂ ਨੂੰ ਮਹਾਰਾਸ਼ਟਰ, ਮਿਜ਼ੋਰਮ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਤੇ ਮਣੀਪੁਰ ’ਚ ਸਥਾਪਤ ਕੀਤਾ ਜਾਵੇਗਾ। ਹਰੇਕ ਕੇਂਦਰ ’ਚ ਕਿਸੇ ਇਕ ਖੇਡ ਦੀ ਸਹੂਲਤ ਹੋਵੇਗੀ।
ਖੇਡ ਮੰਤਰੀ ਕਿਰੇਨ ਰਿਜਿਜੂ ਨੇ ਬਿਆਨ ’ਚ ਕਿਹਾ, ‘‘ਭਾਰਤ ਨੂੰ 2028 ਓਲੰਪਿਕ ’ਚ ਚੋਟੀ ਦੇ 10 ਦੇਸ਼ਾਂ ’ਚ ਸ਼ਾਮਲ ਕਰਨ ਦੀ ਸਾਡੀ ਕੋਸ਼ਿਸ਼ ਹੈ। ਇਸ ਨੂੰ ਹਾਸਲ ਕਰਨ ਲਈ ਸਾਨੂੰ ਖਿਡਾਰੀਆਂ ਦੀ ਉਨ੍ਹਾਂ ਦੀ ਛੋਟੀ ਉਮਰ ’ਚ ਪਛਾਣ ਕਰਨ ਤੇ ਉਨ੍ਹਾਂ ਨੂੰ ਨਿਖਾਰਨ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ, ‘‘ਜ਼ਿਲਾ ਪੱਧਰੀ ਖੇਲੋ ਇੰਡੀਆ ਕੇਂਦਰਾਂ ’ਤੇ ਚੰਗੇ ਟ੍ਰੇਨਰ ਤੇ ਉਪਕਰਨਾਂ ਦੀ ਮੌਜੂਦਗੀ ’ਚ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਹੀ ਸਮੇਂ ’ਤੇ ਸਹੀ ਖਿਡਾਰੀ ਲੱਭਣ ’ਚ ਸਫਲ ਰਹਾਂਗੇ।