IPL 2020 RCB vs KXIP : ਪੰਜਾਬ ਨੇ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆ
Thursday, Oct 15, 2020 - 11:08 PM (IST)
ਸ਼ਾਰਜਾਹ- ਕਪਤਾਨ ਲੋਕੇਸ਼ ਰਾਹੁਲ (ਅਜੇਤੂ 61) ਅਤੇ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ 'ਚ ਪਹਿਲਾ ਮੈਚ ਖੇਡ ਰਹੇ ਕ੍ਰਿਸ ਗੇਲ (53) ਦੀ ਅਰਧ ਸੈਂਕੜੇ ਵਾਲੀ ਪਾਰੀਆਂ ਅਤੇ ਦੋਵਾਂ ਦੇ ਵਿਚਾਲੇ ਦੂਜੇ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਵੀਰਵਾਰ ਨੂੰ ਰਾਇਲ ਚੈਲੰਜਰਜ਼ ਦੇ ਵਿਰੁੱਧ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੈਚ ਦੇ ਆਖਰੀ ਓਵਰ 'ਚ ਪੰਜਾਬ ਨੂੰ ਜਿੱਤ ਦੇ ਲਈ ਸਿਰਫ 2 ਦੌੜਾਂ ਚਾਹੀਦੀਆਂ ਸਨ ਪਰ ਯੁਜਵੇਂਦਰ ਚਾਹਲ ਨੇ ਪਹਿਲੀਆਂ ਚਾਰ ਗੇਂਦ 'ਤੇ ਇਕ ਦੌੜ ਦੇ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਦੌਰਾਨ ਪੰਜਵੀਂ ਗੇਂਦ 'ਤੇ ਗੇਲ ਨੂੰ ਆਊਟ ਕੀਤਾ ਅਤੇ ਕ੍ਰੀਜ਼ 'ਤੇ ਉਤਰੇ ਪੂਰਨ ਨੇ ਛੱਕਾ ਲਗਾ ਕੇ ਟੀਮ ਨੂੰ ਟੂਨਾਮੈਂਟ 'ਚ ਦੂਜੀ ਜਿੱਤ ਹਾਸਲ ਦਿਵਾਈ।
ਖਾਸ ਗੱਲ ਇਹ ਹੈ ਕਿ ਪੰਜਾਬ ਨੂੰ ਪਹਿਲੀ ਜਿੱਤ ਵੀ ਬੈਂਗਲੁਰੂ ਦੇ ਵਿਰੁੱਧ ਮਿਲੀ ਸੀ। ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ 'ਚ 6 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਪੰਜਾਬ ਨੇ 2 ਵਿਕਟਾਂ 'ਤੇ 177 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਟੀਚੇ ਜਾ ਪਿੱਛਾ ਕਰਦੇ ਹੋਏ ਮਯੰਕ ਅਰਗਵਾਲ ਅਤੇ ਰਾਹੁਲ ਨੇ ਇਕ ਬਾਰ ਫਿਰ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਦੋਵਾਂ ਨੇ 8 ਓਵਰਾਂ 'ਚ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਮਯੰਕ ਨੇ 25 ਗੇਂਦਾਂ 'ਤੇ 4 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਮਯੰਕ ਨੇ 8ਵੇਂ ਓਵਰ 'ਚ ਚਾਹਲ ਦੀ 5ਵੀਂ ਗੇਂਦ 'ਤੇ ਇਕ ਹੋਰ ਛੱਕਾ ਲਗਾਇਆ ਤੇ 6ਵੀਂ ਗੇਂਦ 'ਤੇ ਉਹ ਬੋਲਡ ਹੋ ਗਏ। ਰਾਹੁਲ ਨੇ 37 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਗੇਲ ਵੀ ਹੁਣ ਲੈਅ ਹਾਸਲ ਕਰ ਚੁੱਕੇ ਸਨ ਉਨ੍ਹਾਂ ਨੇ ਮੁਹੰਮਦ ਰਿਆਜ ਦੇ 16ਵੇਂ ਓਵਰ ਦੀ ਸ਼ੁਰੂਆਤੀ 2 ਗੇਂਦਾਂ 'ਚ ਚੱਕੇ ਅਤੇ ਚੌਕੇ ਲਗਾਏ। ਗੇਲ ਨੇ 45 ਗੇਂਦਾਂ ਦੀ ਪਾਰੀ 'ਚ 5 ਛੱਕੇ ਅਤੇ ਇਕ ਚੌਕਾ ਲਗਾਇਆ, ਜਦਕਿ ਰਾਹੁਲ ਨੇ 49 ਗੇਂਦਾਂ 'ਤੇ 5 ਛੱਕੇ ਅਤੇ 2 ਚੌਕੇ ਦੀ ਮਦਦ ਨਾਲ ਅਜੇਤੂ 61 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਦੀ 48 ਦੌੜਾਂ ਦੀ ਪਾਰੀ ਤੋਂ ਬਾਅਦ ਮੌਰਿਸ ਦੀ ਆਖਰੀ ਓਵਰਾਂ 'ਚ 8 ਗੇਂਦਾਂ 'ਤੇ ਧਮਾਕੇਦਾਰ 25 ਦੌੜਾਂ ਦੀ ਅਜੇਤੂ ਪਾਰੀ ਦੇ ਦਮ 'ਤੇ ਬੈਂਗਲੁਰੂ 6 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਮੌਰਿਸ ਨੇ ਤਿੰਨ ਛੱਕੇ ਲਗਾਏ ਸਨ।
ਟੀਮਾਂ ਇਸ ਤਰ੍ਹਾਂ ਹਨ-
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।
ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ, ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।