IPL 2020 RR vs KXIP : ਰਾਜਸਥਾਨ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ

9/27/2020 11:15:47 PM

ਸ਼ਾਰਜਾਹ– ਰਾਹੁਲ ਤਵੇਤੀਆ ਦੇ ਇਕ ਓਵਰ ਵਿਚ 5 ਛੱਕਿਆਂ ਨਾਲ ਸਜੀ ਧਮਾਕੇਦਾਰ ਪਾਰੀ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਇੱਥੇ ਮੰਯਕ ਅਗਰਵਾਲ ਦੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਕਿੰਗਜ਼ ਇਲੈਵਨ ਪੰਜਾਬ ਨੂੰ 4 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਨਵਾਂ ਰਿਕਾਰਡ ਬਣਾਇਆ। ਰਾਇਲਜ਼ ਦੇ ਸਾਹਮਣੇ 224 ਦੌੜਾਂ ਦਾ ਟੀਚਾ ਸੀ। ਉਸ ਨੂੰ ਆਖਰੀ 3 ਓਵਰਾਂ ਵਿਚ 51 ਦੌੜਾਂ ਦੀ ਲੋੜ ਸੀ। ਵੱਡਾ ਟੀਚਾ ਹਾਸਲ ਕਰਨ ਲਈ ਮਜ਼ਬੂਤ ਨੀਂਹ ਰੱਖਣ ਵਾਲੇ ਸੰਜੂ ਸੈਮਸਨ (85) ਤੇ ਕਪਤਾਨ ਸਟੀਵ ਸਮਿਥ (50) ਪੈਵੇਲੀਅਨ ਪਰਤ ਚੁੱਕੇ ਸਨ। ਅਜਿਹੇ ਵਿਚ ਤਵੇਤੀਆ (31 ਗੇਂਦਾਂ 'ਤੇ 7 ਛੱਕਿਆਂ ਦੀ ਬਦੌਲਤ 53 ਦੌੜਾਂ) ਨੇ ਸ਼ੈਲਡਨ ਕੋਟਰੈੱਲ ਦੇ ਪਾਰੀ ਦੇ 18ਵੇਂ ਓਵਰ ਵਿਚ 5 ਛੱਕੇ ਲਾ ਕੇ ਪੂਰਾ ਸਮੀਕਰਣ ਹੀ ਬਦਲ ਦਿੱਤਾ। ਨਵੇਂ ਬੱਲੇਬਾਜ਼ ਜੋਫ੍ਰਾ ਆਰਚਰ (3 ਗੇਂਦਾਂ 'ਤੇ ਅਜੇਤੂ 13) ਨੇ ਮੁਹੰਮਦ ਸ਼ੰਮੀ 'ਤੇ ਲਗਾਤਾਰ 2 ਛੱਕੇ ਲਾਏ ਜਦਕਿ ਤਵੇਤੀਆ ਨੇ ਇਸੇ ਓਵਰ ਵਿਚ ਇਕ ਛੱਕੇ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਾਇਲਜ਼ ਨੇ 19.3 ਓਵਰਾਂ ਵਿਚ ਹੀ 6 ਵਿਕਟਾਂ 'ਤੇ 226 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।

PunjabKesariPunjabKesari
ਇਸ ਤੋਂ ਪਹਿਲਾਂ ਅਗਰਵਾਲ ਨੇ ਆਪਣੇ ਟੀ-20 ਕਰੀਅਰ ਦਾ ਦੂਜਾ ਤੇ ਆਈ. ਪੀ. ਐੱਲ. ਦਾ ਪਹਿਲਾ ਅਰਧ ਸੈਂਕੜਾ ਲਾਇਆ। ਉਸ ਨੇ 50 ਗੇਂਦਾਂ 'ਤੇ 10 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ ਤੇ ਕਰਨਾਟਕ ਦੇ ਆਪਣੇ ਸਾਥੀ ਕੇ. ਐੱਲ. ਰਾਹੁਲ (69) ਨਾਲ ਪਹਿਲੀ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਕੋਲਸ ਪੂਰਣ ਨੇ 8 ਗੇਂਦਾਂ 'ਤੇ ਅਜੇਤੂ 25 ਦੌੜਾਂ ਬਣਾ ਕੇ ਕਿੰਗਜ਼ ਇਲੈਵਨ ਦਾ ਸਕੋਰ 2 ਵਿਕਟਾਂ 'ਤੇ 223 ਦੌੜਾਂ 'ਤੇ ਪਹੁੰਚਾਇਆ। ਰਾਇਲਜ਼ ਨੇ ਨਾ ਸਿਰਫ ਆਈ. ਪੀ. ਐੱਲ. ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਬਣਾਇਆ ਸਗੋਂ ਇਸ ਟੂਰਨਾਮੈਂਟ ਵਿਚ ਬਾਅਦ ਵਿਚ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਵੱਡਾ ਸਕੋਰ ਵੀ ਖੜ੍ਹਾ ਕੀਤਾ। ਰਾਇਲਜ਼ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਕਿੰਗਜ਼ ਇਲੈਵਨ ਪੰਜਾਬ ਨੂੰ ਦੂਜੀ ਵਾਰ ਜਿੱਤ ਦੇ ਨੇੜੇ ਪਹੁੰਚ ਕੇ ਹਾਰ ਝੱਲਣੀ ਪਈ।

PunjabKesari


ਤਵੇਤੀਆ ਨੇ ਲੱਗਦਾ ਸੀ ਕਿ ਆਪਣੇ ਤੇਵਰ ਆਖਰੀ ਓਵਰਾਂ ਲਈ ਹੀ ਬਚਾ ਰੱਖੇ ਸਨ ਕਿਉਂਕਿ ਇਕ ਸਮੇਂ ਉਸ ਨੇ 19 ਗੇਂਦਾਂ 'ਤੇ ਸਿਰਫ 8 ਦੌੜਾਂ ਬਣਾਈਆਂ ਸਨ। ਜੋਸ ਬਟਲਰ (4) ਦੀ ਵਿਕਟ ਜਲਦੀ ਗੁਆਉਣ ਤੋਂ ਬਾਅਦ ਸਮਿਥ ਤੇ ਸੈਮਸਨ ਨੇ ਰਾਇਲਜ਼ ਦੀ ਪਾਰੀ ਨੂੰ ਸੰਵਾਰਿਆ ਸੀ ਤੇ ਲੱਗ ਰਿਹਾ ਸੀ ਕਿ ਤਵੇਤੀਆ ਉਨ੍ਹਾਂ ਦੀ ਸਾਰੀ ਮਿਹਨਤ 'ਤੇ ਪਾਣੀ ਫੇਰ ਦੇਵੇਗਾ ਪਰ ਆਖਿਰ ਵਿਚ ਉਹ ਨਾਇਕ ਬਣ ਕੇ ਉਭਰਿਆ। ਸਮਿਥ ਤੇ ਸੈਮਸਨ ਤਾਂ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੀਆਂ ਗਈਆਂ ਆਪਣੀਆਂ ਪਿਛਲੀਆਂ ਪਾਰੀਆਂ ਨੂੰ ਅੱਗੇ ਵਧਾਉਣ ਦੇ ਮਡੂ ਵਿਚ ਸਨ। ਸੈਮਸਨ ਨੇ ਕੋਟਰੈੱਲ 'ਤੇ ਛੱਕੇ ਨਾਲ ਸ਼ੁਰੂਆਤ ਕੀਤੀ ਤੇ ਸਮਿਥ ਨੇ ਰਵੀ ਬਿਸ਼ਨੋਈ 'ਤੇ ਹੱਥ ਖੋਲ੍ਹੇ ਤੇ ਇਸ ਵਿਚਾਲੇ ਜੇਮਸ ਨੀਸ਼ਮ 'ਤੇ 3 ਚੌਕੇ ਲਾਏ। ਰਾਇਲਜ਼ ਨੇ ਪਾਵਰਪਲੇਅ ਵਿਚ 69 ਦੌੜਾਂ ਬਣਾਈਆਂ। ਸਮਿਥ ਨੇ ਵੀ ਅਗਰਵਾਲ ਦੀ ਤਰ੍ਹਾਂ 26 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਤੁਰੰਤ ਬਾਅਦ ਉਹ ਆਊਟ ਹੋ ਗਿਆ। ਸੈਮਸਨ ਨੇ ਇਸ ਤੋਂ ਬਾਅਦ 27 ਗੇਂਦਾਂ 'ਤੇ 50 ਦੌੜਾਂ ਪੂਰੀਆਂ ਕੀਤੀਆਂ। ਸੈਮਸਨ ਨੇ ਮੈਕਸਵੈੱਲ ਦੇ ਇਕ ਓਵਰ ਵਿਚ ਤਿੰਨ ਛੱਕੇ ਲਾਏ ਪਰ ਸ਼ੰਮੀ ਨੇ ਅਗਲੇ ਓਵਰ ਵਿਚ ਹੌਲੀ ਗਤੀ ਦੀ ਸ਼ਾਰਟ ਪਿੱਚ ਗੇਂਦ 'ਤੇ ਉਸਦੀ ਬਿਹਤਰੀਨ ਪਾਰੀ ਦਾ ਅੰਤ ਕਰ ਦਿੱਤਾ। ਇਸ ਤੋਂ ਬਾਅਦ ਸ਼ਾਰਜਾਹ ਵਿਚ ਤਵੇਤੀਆ ਦਾ ਤੂਫਾਨ ਉਠਿਆ।

PunjabKesari
ਟੀਮਾਂ ਇਸ ਤਰ੍ਹਾਂ ਹਨ-
ਰਾਜਸਥਾਨ ਰਾਇਲਜ਼-
ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।


Gurdeep Singh

Content Editor Gurdeep Singh