IPL 2020: ਸਲਮਾਨ ਖਾਨ ਨੇ 2014 'ਚ ਪ੍ਰੀਤੀ ਜਿੰਟਾ ਨੂੰ ਪੁੱਛਿਆ ਸੀ ਸਵਾਲ, ਹੁਣ ਪੰਜਾਬ ਤੋਂ ਮਿਲਿਆ ਕਰਾਰਾ ਜਵਾਬ

Tuesday, Oct 20, 2020 - 11:57 AM (IST)

IPL 2020: ਸਲਮਾਨ ਖਾਨ ਨੇ 2014 'ਚ ਪ੍ਰੀਤੀ ਜਿੰਟਾ ਨੂੰ ਪੁੱਛਿਆ ਸੀ ਸਵਾਲ, ਹੁਣ ਪੰਜਾਬ ਤੋਂ ਮਿਲਿਆ ਕਰਾਰਾ ਜਵਾਬ

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਨੂੰ ਡਬਲ ਸੁਪਰ ਓਵਰ ਵਿਚ ਹਰਾਇਆ ਸੀ, ਜਿਸ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕੈਂਪ ਵਿਚ ਖੁਸ਼ੀਆਂ ਪਰਤ ਆਈਆਂ ਹਨ। ਪ੍ਰੀਤੀ ਜਿੰਟਾ ਦੀ ਟੀਮ ਕਿੰਗਜ਼ ਇਲੈਵਨ ਨੇ ਇਸ ਜਿੱਤ ਦਾ ਜਸ਼ਨ ਮਨਾਇਆ। ਉਸ ਨੇ ਇਸ ਜਿੱਤ ਨਾਲ ਆਪਣੇ ਕਈ ਆਲੋਚਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ। ਦਿਲਚਸਪ ਤਾਂ ਇਹ ਰਿਹਾ ਕਿ ਜਵਾਬ ਦੇਣ ਦੇ ਇਸ ਕ੍ਰਮ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਸਲਮਾਨ ਖਾਨ ਦੇ 6 ਸਾਲ ਪੁਰਾਣੇ ਸਵਾਲ ਨੂੰ ਵੀ ਲਪੇਟ ਲਿਆ।

PunjabKesari

ਇਸ ਜਿੱਤ ਦੇ ਬਾਅਦ ਕਿੰਗਸਜ਼ ਇਲੈਵਨ ਪੰਜਾਬ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਸਲਮਾਨ ਖਾਨ ਦੇ ਉਸ ਟਵੀਟ ਦਾ ਜਵਾਬ ਦਿੱਤਾ , ਜੋ ਉਨ੍ਹਾਂ ਨੇ 2014 ਵਿਚ ਕੀਤਾ ਸੀ। ਸਲਮਾਨ ਖ਼ਾਨ ਨੇ 6 ਸਾਲ ਪਹਿਲਾਂ ਇੱਕ ਟਵੀਟ ਕਰਕੇ ਸਵਾਲ ਕੀਤਾ ਸੀ ਕਿ ਕੀ ਜਿੰਟਾ ਦੀ ਟੀਮ ਜਿੱਤੀ? ਸਲਮਾਨ ਨੇ ਇਹ ਟਵੀਟ 28 ਮਈ 2014 ਨੂੰ ਕੀਤਾ ਸੀ। ਕਿੰਗਜ਼ ਇਲੈਵਨ ਨੇ ਇਸ ਟਵੀਟ ਦੇ ਜਵਾਬ ਵਿਚ 19 ਅਕਤੂਬਰ 2020 ਨੂੰ ਲਿਖਿਆ - YES।

ਇਹ ਵੀ ਪੜ੍ਹੋ: ਮਸ਼ਹੂਰ TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ

ਦੱਸ ਦੇਈਏ ਕਿ ਕਿੰਗਜ ਇਲੈਵਨ ਪੰਜਾਬ ਨੇ ਆਈ.ਪੀ.ਐਲ. 2020 ਵਿਚ ਹੁਣ ਤੱਕ 9 ਮੈਚ ਖੇਡੇ ਹਨ। ਉਸ ਨੇ ਇਨ੍ਹਾਂ ਵਿਚੋਂ 3 ਮੈਚ ਜਿੱਤੇ ਹਨ। ਇਸ ਤਰ੍ਹਾਂ ਪੁਆਇੰਟ ਟੈਲੀ ਵਿਚ ਕਿੰਗਜ਼ ਇਲੈਵਨ ਦੇ 6 ਅੰਕ ਹਨ। ਉਹ ਪਲੇਆਫ ਦੀ ਰੇਸ ਵਿਚ ਬਣੀ ਹੋਈ ਹੈ ਪਰ ਇਸ ਦੇ ਲਈ ਉਸ ਨੂੰ ਆਪਣੇ ਬਾਕੀ ਬਚੇ 5 ਵਿਚੋਂ ਘੱਟ ਤੋਂ ਘੱਟ 4 ਮੈਚ ਜਿੱਤਣੇ ਹੋਣਗੇ।

ਇਹ ਵੀ ਪੜ੍ਹੋ:  5 ਮਿੰਟ 25 ਸਕਿੰਟ 'ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ


author

cherry

Content Editor

Related News