ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

Tuesday, Nov 17, 2020 - 02:57 PM (IST)

ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਧੁਨੰਤਰ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਦਿੱਗਜ ਬੱਲੇਬਾਜ਼ ਨਿਕੋਲਸ ਪੂਰਨ ਨੇ ਆਪਣੀ ਪ੍ਰੇਮਿਕਾ ਐਲਿਸਾ ਮਿਗੁਲ ਨਾਲ ਲੰਬੇ ਰਿਲੇਸ਼ਨਸ਼ਿਪ ਦੇ ਬਾਅਦ ਮੰਗਣੀ ਕਰ ਲਈ ਹੈ। ਪੂਰਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੋਂ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਦੇ ਹੋਏ ਅਤੇ ਗੋਡਿਆਂ ਭਾਰ ਬੈਠ ਕੇ ਅੰਗੂਠੀ ਪਹਿਣਾਉਂਦੇ ਹੋਏ ਦੀ ਤਸਵੀਰ ਸਾਂਝੀ ਕੀਤੀ ਹੈ।

PunjabKesari

ਨਿਕੋਲਸ ਪੂਰਨ ਨੇ ਕੈਥਰੀਨ ਮਿਗੁਲ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ - ਸਾਡੇ 'ਤੇ ਇਸ਼ਵਰ ਦਾ ਆਸ਼ੀਰਵਾਦ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਐਲਿਸਾ ਮਿਗੁਲ ਅਤੇ ਮੈਂ ਮੰਗਣੀ ਕਰ ਲਈ ਹੈ। ਲਵ ਯੂ ਮਿਗਜ਼... ਤੁਸੀਂ ਮੈਨੂੰ ਮਿਲ ਗਏ ਹੋ।

PunjabKesari


ਉਥੇ ਹੀ ਐਲਿਸਾ ਮਿਗੁਲ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ - ਉਨ੍ਹਾਂ ਨੇ ਇਸ ਸਮੇਂ ਵਿਚ ਸਭ ਕੁੱਝ ਸੁੰਦਰ ਬਣਾਇਆ ਹੈ। ਤੁਹਾਡਾ ਮੈਨੂੰ ਪਿਆਰ ਕਰਨਾ ਆਸ਼ੀਰਵਾਦ ਹੈ, ਜਿਸ ਲਈ ਮੈਂ ਭਗਵਾਨ ਦਾ ਹਰ ਦਿਨ ਧੰਨਵਾਦ ਕਰਦੀ ਹਾਂ...ਲਵ ਯੂ ਨਿਕੋਲਸ ਪੂਰਨ।


ਪੂਰਨ ਦੇ ਇਸ ਐਲਾਨ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੋਲਾਰਡ ਨੇ ਵੀ ਕਮੈਂਟ ਕਰਕੇ ਉਨ੍ਹਾਂ ਵਧਾਈ ਦਿੱਤੀ ਹੈ।

PunjabKesari


author

cherry

Content Editor

Related News