IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ

Sunday, Oct 25, 2020 - 11:29 AM (IST)

IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ

ਦੁਬਈ : ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਦਾ ਸ਼ੁੱਕਰਵਾਰ ਰਾਤ ਨੂੰ ਦਿਹਾਂਤ ਹੋ ਗਿਆ ਸੀ ਇਸ ਕਾਰਨ ਉਨ੍ਹਾਂ ਦੀ ਟੀਮ ਦੇ ਖਿਡਾਰੀ ਸ਼ਰਧਾਂਜਲੀ ਦੇਣ ਲਈ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਵਿਚ ਬਾਂਹ 'ਤੇ ਕਾਲੀ ਪੱਟੀ ਬੰਨ ਕੇ ਉਤਰੇ ਸਨ।

ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, 'ਆਪਣੇ ਪਿਤਾ ਨੂੰ ਪਿਛਲੀ ਰਾਤ ਗੁਆ ਦਿੱਤਾ, ਪਰ ਅਗਲੇ ਦਿਨ ਪਾਰੀ ਦੀ ਸ਼ੁਰੂਆਤ ਕਰਨ ਨੂੰ ਤਿਆਰ। ਤੁਹਾਨੂੰ ਬਹੁਤ ਅੱਗੇ ਜਾਣਾ ਹੈ ਮੈਂਡੀ (ਮਨਦੀਪ)।'

PunjabKesari

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਲਿਖਿਆ, 'ਮਨਦੀਪ ਸਿੰਘ ਅੱਜ ਦੇ ਮੈਚ ਵਿਚ ਖੇਡਣ ਉਤਰੇ, ਕਾਫੀ ਬਹਾਦੁਰ ਹਨ। ਪਿਤਾ ਨੂੰ ਗੁਆ ਦਿੱਤਾ। ਫਿਰ ਵੀ ਉਹ ਇੱਥੇ ਬਹਾਦੁਰੀ ਨਾਲ ਖੜ੍ਹੇ ਹਨ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਜ਼ਬੂਤੀ ਮਿਲੇ।'

PunjabKesari

ਮਨਦੀਪ ਨੂੰ ਸ਼ਨੀਵਾਰ ਵਾਲੇ ਮੈਚ ਵਿਚ ਮਯੰਕ ਅੱਗਰਵਾਲ ਦੇ ਸਥਾਨ 'ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ 3 ਮੈਚ ਖੇਡ ਚੁੱਕੇ ਹਨ ਪਰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ ਸਨ। ਪਿਛਲੀਆਂ 3 ਪਾਰੀਆਂ ਵਿਚ ਉਨ੍ਹਾਂ ਨੇ 27, 6 ਅਤੇ ਜ਼ੀਰੋ ਦਾ ਸਕੋਰ ਬਣਾਇਆ ਸੀ। ਇਸ ਵਿਚ ਉਨ੍ਹਾਂ ਨੇ 14 ਗੇਂਦਾਂ 'ਤੇ 17 ਦੌੜਾਂ ਬਣਾਈਆਂ।


author

cherry

Content Editor

Related News