ਪੰਜਾਬ ਤੋਂ ਮਿਲੀ ਕਰਾਰੀ ਹਾਰ ''ਤੇ ਬੋਲੇ ਡੇਵਿਡ ਵਾਰਨਰ

10/25/2020 2:14:29 AM

ਨਵੀਂ ਦਿੱਲੀ : ਅਜਿਹਾ ਪਹਿਲੀ ਵਾਰ ਹੋਇਆ ਜਦੋਂ ਡੇਵਿਡ ਵਾਰਨਰ ਦੀ ਕਪਤਾਨੀ 'ਚ ਸਨਰਾਈਜਰਜ ਹੈਦਰਾਬਾਦ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਹੱਥੋਂ ਹਾਰ ਝੇਲਣੀ ਪਈ। ਵਾਰਨਰ ਪਿਛਲੀਆਂ ਪਾਰੀਆਂ ਤੋਂ ਪੰਜਾਬ ਖਿਲਾਫ ਅਰਧ ਸੈਂਕੜੇ ਲਗਾ ਰਿਹਾ ਸੀ ਪਰ ਇਸ ਮੈਚ 'ਚ ਉਹ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਿਆ। ਉਥੇ ਹੀ ਚੰਗੀ ਸ਼ੁਰੂਆਤ ਦੇ ਬਾਵਜੂਦ ਬੂਰੀ ਤਰ੍ਹਾਂ ਬਿਖਰੇ ਮੱਧ ਕ੍ਰਮ 'ਤੇ ਉਹ ਮੈਚ ਦੇ ਬਾਅਦ ਨਿਰਾਸ਼ ਦਿਸੇ। ਪੋਸਟ ਮੈਚ ਪ੍ਰੇਜੇਂਟੇਸ਼ਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਾਂ ਇਹ ਬਹੁਤ ਦੁੱਖ ਦਿੰਦਾ ਹੈ। ਸਾਡੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਰੋਕਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਾਡੀ ਸ਼ੁਰੂਆਤ ਚੰਗੀ ਸੀ ਪਰ ਇਸ ਦੇ ਬਾਅਦ ਅਸੀਂ ਆਪਣਾ ਪੈਰ ਪੈਡਲ ਤੋਂ ਹਟਾ ਲਿਆ।

ਵਾਰਨਰ ਨੇ ਕਿਹਾ ਕਿ ਇਕ ਵਾਰ ਸਪਿਨ ਆਉਣ ਕਾਰਣ ਇਸ ਵਿਕੇਟ 'ਤੇ ਖੇਡਣਾ ਮੁਸ਼ਕਿਲ ਹੋ ਰਿਹਾ ਸੀ। ਸਾਡੇ ਲਈ ਇਹ ਦਬਾਅ ਅਪਫੰ੍ਰਟ ਲਗਾਉਣ ਦੀ ਕੋਸ਼ਿਸ਼ ਕਰਨ ਦੇ ਬਾਰੇ 'ਚ ਸੀ। ਸਵਿੰਗ ਗੇਂਦਬਾਜ਼ੀ ਨੂੰ ਨਕਰਾਨਾ ਸੀ ਪਰ ਜ਼ਾਹਰ ਹੈ ਕਿ ਅਸੀਂ ਲਾਈਨ 'ਚ ਨਹੀਂ ਲੱਗੇ। ਸਾਡੇ ਗੇਂਦਬਾਜ਼ਾਂ ਨੇ ਨਵੀਂ ਗੇਂਦ ਦੇ ਨਾਲ ਚੰਗੀ ਗੇਂਦਬਾਜ਼ੀ ਕੀਤੀ। ਸਾਰੀਆਂ ਵਿਕੇਟਾਂ ਨਹੀਂ ਮਿਲੀਆਂ ਪਰ ਅਸੀਂ ਇਸ 'ਚ ਚੰਗੇ ਸੀ। ਅੱਜ ਸਾਡੇ ਗੇਂਦਬਾਜ਼ਾਂ ਨੇ ਚੰਗੀ ਤਰ੍ਹਾਂ ਨਾਲ ਯੋਜਨਾਵਾਂ ਨੂੰ ਅੰਜਾਮ ਦਿੱਤਾ, ਉਨ੍ਹਾਂ ਤੋਂ ਬਹੁਤ ਖੁਸ਼ ਹਾਂ, ਬਸ ਇਸ ਖੇਡ ਨੂੰ ਭੁੱਲ ਕੇ ਅੱਗੇ ਵਧਣਾ ਹੋਵੇਗਾ। ਦੱਸਣਯੋਗ ਹੈ ਕਿ ਸਨਰਾਈਜਰਸ ਹੈਦਰਾਬਾਦ ਟੀਮ ਨੇ ਇਸ ਸੀਜ਼ਨ 'ਚ 11 ਮੈਚਾਂ 'ਚੋਂ 7 ਮੈਚ ਗੁਆ ਦਿੱਤੇ ਹਨ। ਇਸ ਦਾ ਮਤਲਬ ਇਹ ਹੈ ਕਿ ਹੁਣ ਉਨ੍ਹਾਂ ਕੋਲ ਪਲੇਆਫ ਤਕ ਪਹੁੰਚਣ ਦੇ ਚਾਂਸ ਘੱਟ ਹੋ ਗਏ ਹਨ। ਜੇਕਰ ਹੈਦਰਾਬਾਦ ਆਪਣੇ ਬਚੇ 3 ਮੈਚ ਵੱਡੇ ਅੰਤਰ ਨਾਲ ਜਿੱਤਦਾ ਹੈ ਤਾਂ ਵੀ ਉਨ੍ਹਾਂ ਨੂੰ ਕੋਲਕਾਤਾ ਤੇ ਪੰਜਾਬ ਦੀ ਹਾਰ ਦਾ ਇੰਤਜ਼ਾਰ ਕਰਨਾ ਪਵੇਗਾ।


Deepak Kumar

Content Editor

Related News