ਪਿਤਾ ਦੇ ਦਿਹਾਂਤ ਵਾਲੇ ਦਿਨ ਮੈਦਾਨ ''ਚ ਉਤਰਿਆ ਮਨਦੀਪ, ਪ੍ਰਸੰਸ਼ਕਾਂ ਨੇ ਕੀਤੀ ਸ਼ਲਾਘਾ

Sunday, Oct 25, 2020 - 12:32 AM (IST)

ਪਿਤਾ ਦੇ ਦਿਹਾਂਤ ਵਾਲੇ ਦਿਨ ਮੈਦਾਨ ''ਚ ਉਤਰਿਆ ਮਨਦੀਪ, ਪ੍ਰਸੰਸ਼ਕਾਂ ਨੇ ਕੀਤੀ ਸ਼ਲਾਘਾ

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਨੇ ਸਨਰਾਈਜਰਸ ਹੈਦਰਾਬਾਦ ਖਿਲਾਫ ਮੈਚ 'ਚ ਪਹਿਲਾਂ ਖੇਡਦੇ ਹੋਏ ਇਕ ਵੱਡਾ ਬਦਲਾਅ ਕੀਤਾ। ਪੰਜਾਬ ਦੀ ਰੇਗੂਲਰ ਓਪਨਰ ਜੋੜੀ 'ਚੋਂ ਮਯੰਕ ਅਗਰਵਾਲ ਨੂੰ ਅਰਾਮ ਦੇ ਕੇ ਮਨਦੀਪ ਸਿੰਘ ਨੂੰ ਓਪਨਿੰਗ 'ਤੇ ਉਤਾਰਿਆ ਗਿਆ। ਦੱਸਣਯੋਗ ਹੈ ਕਿ ਮਨਦੀਪ ਨੇ ਦੇ ਪਿਤਾ ਦਾ ਸ਼ਨੀਵਾਰ ਸਵੇਰੇ ਹਾਰਟ ਅਟੈਕ ਆਉਣ ਕਾਰਣ ਦਿਹਾਂਤ ਹੋ ਗਿਆ ਸੀ। ਜਦੋਂ ਇਹ ਖਬਰ ਸੋਸ਼ਲ ਮੀਡੀਆ 'ਤੇ ਚੱਲੀ ਤਾਂ ਫੈਨਜ਼ ਨੇ ਮਨਦੀਪ ਦੇ ਜਜਬੇ ਨੂੰ ਸਲਾਮ ਕੀਤਾ। ਫੈਨਜ਼ ਨੇ ਹਜ਼ਾਰਾਂ ਟਵਿਟ ਕਰ ਮਨਦੀਪ ਦੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਮਨਦੀਪ ਦਾ ਹੌਂਸਲਾ ਵਧਾਇਆ।  ਹਾਲਾਂਕਿ ਇਸ ਮੌਕੇ ਉਹ ਵੱਡੀ ਪਾਰੀ ਨਹੀਂ ਖੇਡ ਸਕੇ। ਉਨ੍ਹਾਂ ਨੇ ਪਾਜ਼ੀਟਿਵ ਸ਼ੁਰੂਆਤ ਤਾਂ ਕੀਤੀ ਪਰ ਜਦ ਉਹ 17 ਦੌੜਾਂ ਤਕ ਪਹੁੰਚੇ ਤਾਂ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਦੀ ਗੇਂਦ 'ਤੇ ਉਚਾ ਸ਼ਾਟ ਲਗਾਉਣ ਦੇ ਚੱਕਰ 'ਚ ਰਾਸ਼ਿਦ ਖਾਨ ਦੇ ਹੱਥੋਂ ਕੈਚ ਆਊਟ ਹੋ ਗਏ।


author

Deepak Kumar

Content Editor

Related News