ਹੋਲਡਰ-ਬ੍ਰੈਥਵੇਟ ਨੂੰ ਖ਼ਰਾਬ ਪ੍ਰਦਰਸ਼ਨ ਕਰਨ ਦੀ ਮਿਲੀ ਸਜ਼ਾ, ਹੁਣ ਇਹ ਸਟਾਰ ਹੋਵੇਗਾ ਨਵਾਂ ਕਪਤਾਨ

Tuesday, Sep 10, 2019 - 10:40 AM (IST)

ਹੋਲਡਰ-ਬ੍ਰੈਥਵੇਟ ਨੂੰ ਖ਼ਰਾਬ ਪ੍ਰਦਰਸ਼ਨ ਕਰਨ ਦੀ ਮਿਲੀ ਸਜ਼ਾ, ਹੁਣ ਇਹ ਸਟਾਰ ਹੋਵੇਗਾ ਨਵਾਂ ਕਪਤਾਨ

ਸਪੋਰਸਟ ਡੈਸਕ— ਆਈ. ਸੀ. ਸੀ. ਵਰਲਡ ਕੱਪ 2019 ਅਤੇ ਉਸ ਤੋਂ ਬਾਅਦ ਭਾਰਤ ਨਾਲ ਖੇਡੀ ਗਈ ਟੀ20, ਵਨ-ਡੇ ਅਤੇ ਟੈਸਟ ਸੀਰੀਜ਼ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਵੱਡਾ ਫੈਸਲਾ ਲਿਆ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਜੇਸਨ ਹੋਲਡਰ (ਵਨ-ਡੇ) ਅਤੇ ਕਾਰਲੋਸ ਬ੍ਰੈਥਵੇਟ (ਟੀ20) ਨੂੰ ਕਪਤਾਨੀ ਤੋਂ ਹੱਟਾ ਦਿੱਤੇ ਹਨ ਅਤੇ ਇਨ੍ਹਾਂ ਦੋਨ੍ਹਾਂ ਦੀ ਜਗ੍ਹਾ ਕਿਰੋਨ ਪੋਲਾਰਡ ਨੂੰ ਦੋਨਾਂ ਫਾਰਮੈਟ ਦਾ ਕਪਤਾਨ ਬਣਾ ਦਿੱਤਾ ਹੈ। ਇਸ 32 ਸਾਲ ਦੇ ਖਿਡਾਰੀ ਨੇ ਆਖਰੀ ਵਨਡੇ ਸਾਲ 2016 'ਚ ਖੇਡਿਆ ਸੀ।PunjabKesari
ਜਾਣਕਾਰੀ ਮੁਤਾਬਕ ਸੀ. ਡਬਲਿਊ. ਆਈ.  ਬੋਰਡ. ਆਫ. ਡਾਇਰੈਕਟਰਸ ਨੇ ਇਹ ਫੈਸਲਾ ਲੈਂਦੇ ਹੋਏ ਪੋਲਾਰਡ ਦੇ ਨਾਂ ਦਾ ਪ੍ਰਸਤਾਵ ਚੋਣ ਕਮੇਟੀ ਨੇ ਰੱਖਿਆ ਸੀ। ਛੇ ਨਿਦੇਸ਼ਕਾਂ ਰਾਹੀਂ ਪੋਲਾਰਡ ਦੇ ਹੱਕ 'ਚ ਵੋਟ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਨ-ਡੇ ਅਤੇ ਟੀ20 ਦਾ ਨਵਾਂ ਕਪਤਾਨ ਬਣਾ ਦਿੱਤਾ ਗਿਆ। ਪੋਲਾਰਡ ਫਿਲਹਾਲ ਕੈਰੇਬੀਅਨ ਪ੍ਰੀਮੀਅਰ ਲੀਗ ( ਸੀ. ਪੀ. ਐੱਲ.) 'ਚ ਤਰਿਨਬਾਗੋ ਨਾਈਟ ਰਾਇਡਰਸ ਦੀ ਕਪਤਾਨੀ ਕਰ ਰਹੇ ਹਨ।PunjabKesari
ਪੋਲਾਰਡ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 101 ਵਨ-ਡੇ 'ਚ ਹੁਣ ਤਕ 3 ਸੈਂਕੜੇ ਅਤੇ 9 ਅਰਧ ਸੈਂਕੜਿਆਂ ਨਾਲ 25.71 ਦੀ ਔਸਤ ਨਾਲ 2,289 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗੇਂਦਬਾਜ਼ੀ ਦੇ ਦੌਰਾਨ 50 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਟੀ20 ਇੰਟਰਨੈਸ਼ਨਲ ਦੀ ਗੱਲ ਕੀਤੀ ਜਾਵੇ ਤਾਂ ਪੋਲਾਰਡ ਨੇ 62 ਮੈਚ ਖੇਡੇ ਹਨ ਜਿਨ੍ਹਾਂ 'ਚ 21.50 ਦੀ ਔਸਤ ਨਾਲ 903 ਦੌੜਾਂ ਬਣਾਈਆਂ ਹਨ ਅਤੇ 23 ਵਿਕਟਾਂ ਹਾਸਲ ਕੀਤੀਆਂ ਹਨ ।


Related News