ਕੇਰੋਨ ਪੋਲਾਰਡ ਨੇ ਬਣਾਇਆ ਉਹ ਰਿਕਾਰਡ ਜੋ 'ਸਿਕਸਰ ਕਿੰਗ' ਗੇਲ ਦੇ ਨਾਂ ਵੀ ਨਹੀਂ

Sunday, Apr 07, 2019 - 11:23 AM (IST)

ਕੇਰੋਨ ਪੋਲਾਰਡ ਨੇ ਬਣਾਇਆ ਉਹ ਰਿਕਾਰਡ ਜੋ 'ਸਿਕਸਰ ਕਿੰਗ' ਗੇਲ ਦੇ ਨਾਂ ਵੀ ਨਹੀਂ

ਜਲੰਧਰ : ਮੁੰਬਈ ਇੰਡੀਅਨਸ ਤੇ ਸਨਰਾਈਜਰਜ਼ ਹੈਦਰਾਬਾਦ ਦੇ 'ਚ ਖੇਡੇ ਗਏ ਟਵੰਟੀ- 20 ਮੁਕਾਬਲੇ 'ਚ ਇਕ ਸਮਾਂ 100 ਦੌੜਾਂ ਦੇ ਕੋਲ ਸਿਮਟਦੀ ਮੁੰਬਈ ਦੀ ਟੀਮ ਨੂੰ ਉਨ੍ਹਾਂ ਦੇ ਧਾਕੜ ਬੱਲੇਬਾਜ਼ ਕੇਰੋਨ ਪੋਲਾਰਡ ਨੇ 4 ਛੱਕੇ ਲਗਾ ਕੇ ਅਜਿਹਾ ਸਹਾਰਾ ਦਿੱਤਾ ਕਿ ਮੁੰਬਈ ਦਾ ਕੁਲ ਸਕੋਰ 137 ਦੇ ਸਮਾਨਜਨਕ ਸਕੋਰ ਤੱਕ ਪਹੁੰਚ ਗਿਆ। ਪੋਲਾਰਡ ਨੇ 26 ਗੇਂਦਾਂ 'ਚ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਪੋਲਾਰਡ ਨੇ ਟਵੰਟੀ-20 ਕ੍ਰਿਕਟ ਦਾ ਇਕ ਅਜਿਹਾ ਰਿਕਾਰਡ ਆਪਣੇ ਨਾਂ ਕਰ ਲਿਆ ਜੋ ਕਿ ਸਿਕਸਰ ਕਿੰਗ ਮੰਨੇ ਜਾਂਦੇ ਕ੍ਰਿਸ ਗੇਲ ਦੇ ਨਾਂ 'ਤੇ ਵੀ ਨਹੀਂ ਸੀ।PunjabKesariਅਸਲ 'ਚ ਹੈਦਰਾਬਾਦ ਦੇ ਖਿਲਾਫ ਖੇਡਿਆ ਗਿਆ ਇਹ ਮੈਚ ਪੋਲਾਰਡ ਦੇ ਟਵੰਟੀ-20 ਕਰੀਅਰ ਦਾ 464ਵਾਂ ਮੈਚ ਸੀ। ਹੁਣ ਤੱਕ ਉਨ੍ਹਾਂ ਦੇ ਨਾਂ 'ਤੇ 588 ਚੌਕੇ ਤਾਂ 592 ਛੱਕੇ ਦਰਜ ਹੋ ਗਏ ਹਨ। ਉਹ ਟਵੰਟੀ-20 ਦੇ ਉਨ੍ਹਾਂ ਚੁਨਿੰਦਾ ਬੱਲੇਬਾਜਾਂ 'ਚ ਸ਼ਾਮਲ ਹੋ ਗਏ ਹਨ ਜੋ ਕਿ ਚੌਕੇ ਤੋਂ ਜ਼ਿਆਦਾ ਛੱਕੇ ਲਗਾਉਂਦੇ ਹਨ।PunjabKesari
ਸਿਰਫ ਆਂਦਰੇ ਰਸੇਲ ਤੇ ਪੋਲਾਰਡ ਹੀ ਹਨ ਅਜਿਹੇ ਬੱਲੇਬਾਜ਼
ਟਵੰਟੀ-20 ਕ੍ਰਿਕਟ ਦੇ ਇਤਿਹਾਸ 'ਚ ਪੋਲਾਰਡ ਤੋਂ ਇਲਾਵਾ ਆਂਦਰੇ ਰਸੇਲ ਵੀ ਅਜਿਹੇ ਖਿਡਾਰੀ ਹਨ ਜੋ ਚੌਕੇ ਤੋਂ ਜ਼ਿਆਦਾ ਛੱਕੇ ਲਗਾ ਚੁੱਕੇ ਹਨ। ਹੁਣ ਤੱਕ 291 ਟਵੰਟੀ-20 ਮੈਚ ਖੇਲ ਚੁੱਕੇ ਆਂਦਰੇ ਰਸੇਲ ਦੇ ਨਾਂ 'ਤੇ 316 ਚੌਕੇ ਤਾਂ 355 ਛੱਕੇ ਦਰਜ ਹਨ


Related News