ਚਾਈਨਾ ਓਪਨ : ਸ਼੍ਰੀਕਾਂਤ ਟੂਰਨਾਮੈਂਟ ਤੋਂ ਹੋਏ ਬਾਹਰ

Saturday, Nov 10, 2018 - 01:55 PM (IST)

ਚਾਈਨਾ ਓਪਨ : ਸ਼੍ਰੀਕਾਂਤ ਟੂਰਨਾਮੈਂਟ ਤੋਂ ਹੋਏ ਬਾਹਰ

ਨਵੀਂ ਦਿੱਲੀ— ਖਰਾਬ ਲੈਅ ਨਾਲ ਜੂਝ ਰਹੇ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਚਾਈਨਾ ਓਪਨ 'ਚ ਭਾਰਤ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਹੈ। ਕੁਆਰਟਰ ਫਾਈਨਲ 'ਚ ਭਾਰਤੀ ਖਿਡਾਰੀ ਨੂੰ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਚੀਨੀ ਤਾਈਪੇ ਦੇ ਚੋਊ ਤਿਏਨ ਨੇ ਸਿੱਧੇ ਗੇਮਾਂ 'ਚ ਹਰਾ ਦਿੱਤਾ। ਚੇਨ ਨੇ ਉਨ੍ਹਾਂ ਨੂੰ 35 ਮਿੰਟ ਤਕ ਚਲੇ ਮੁਕਾਬਲੇ  'ਚ 21-14, 21-14 ਨਾਲ ਹਰਾਇਆ। 
PunjabKesari
ਵਿਸ਼ਵ ਰੈਂਕਿੰਗ 'ਚ ਨੌਵੇਂ ਨੰਬਰ 'ਤੇ ਕਾਬਜ ਸ਼੍ਰੀਕਾਂਤ ਚੀਨੀ ਤਾਈਪੇ ਦੇ ਖਿਡਾਰੀ ਨੂੰ ਚੁਣੌਤੀ ਨਹੀਂ ਦੇ ਸਕੇ। ਪਹਿਲੇ ਗੇਮ ਦੇ ਸ਼ੁਰੂਆਤ 'ਚ ਸ਼੍ਰੀਕਾਂਤ ਨੇ ਦਮਦਾਰ ਖੇਡ ਦਿਖਾਇਆ ਅਤੇ 10-8 ਦੀ ਬੜ੍ਹਤ ਬਣਾ ਲਈ, ਪਰ ਬ੍ਰੇਕ ਦੇ ਬਾਅਦ ਚੇਨ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਦੂਜੇ ਗੇਮ 'ਚ ਸ਼੍ਰੀਕਾਂਤ ਲੈਅ ਹਾਸਲ ਕਰਨ ਲਈ ਜੂਝਦੇ ਨਜ਼ਰ ਆਏ। ਉਹ ਇਕ ਸਮੇਂ ਚੇਨ ਤੋਂ 4-10 ਨਾਲ ਪਛੜ ਰਹੇ ਸਨ। ਬਰੇਕ ਦੇ ਸਮੇਂ ਸਕੋਰ ਚੇਨ ਦੇ ਪੱਖ 'ਚ 11-7 ਸੀ। ਬਰੇਕ ਦੇ ਬਾਅਦ ਵੀ ਉਨ੍ਹਾਂ ਨੇ ਭਾਰਤੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ। ਸ਼੍ਰੀਕਾਂਤ ਨੇ ਦੋ ਮੈਚ ਪੁਆਇੰਟ ਜ਼ਰੂਰ ਬਚਾਏ। ਪਰ ਇਹ ਵਾਪਸੀ ਲਈ ਕਾਫੀ ਨਹੀਂ ਸੀ।


author

Tarsem Singh

Content Editor

Related News