ਇੰਡੀਆ ਓਪਨ ''ਚ ਬਿਹਤਰ ਪ੍ਰਦਰਸ਼ਨ ਦੇ ਬਾਅਦ ਸ਼੍ਰੀਕਾਂਤ ਦੀਆਂ ਨਜ਼ਰਾਂ ਮਲੇਸ਼ੀਆ ਓਪਨ ''ਤੇ

Monday, Apr 01, 2019 - 05:26 PM (IST)

ਇੰਡੀਆ ਓਪਨ ''ਚ ਬਿਹਤਰ ਪ੍ਰਦਰਸ਼ਨ ਦੇ ਬਾਅਦ ਸ਼੍ਰੀਕਾਂਤ ਦੀਆਂ ਨਜ਼ਰਾਂ ਮਲੇਸ਼ੀਆ ਓਪਨ ''ਤੇ

ਕੁਆਲਾਲੰਪੁਰ— ਇੰਡੀਆ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਤਕ ਦਾ ਸਫਰ ਤੈਅ ਕਰਨ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੀਆਂ ਨਜ਼ਰਾਂ ਮਲੇਸ਼ੀਆ ਓਪਨ 'ਤੇ ਹੋਣਗੀਆਂ ਜੋ ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। 7 ਲੱਖ ਡਾਲਰ ਇਨਾਮੀ ਰਕਮ ਵਾਲੇ ਇਸ ਟੂਰਨਾਮੈਂਟ ਨੂੰ ਜਿੱਤ ਕੇ ਸ਼੍ਰੀਕਾਂਤ ਖਿਤਾਬੀ ਸੋਕੇ ਨੂੰ ਵੀ ਖਤਮ ਕਰਨਾ ਚਾਹੁਣਗੇ। ਉਨ੍ਹਾਂ ਨੇ ਆਪਣਾ ਪਿਛਲਾ ਖਿਤਾਬ 2017 'ਚ ਫ੍ਰੈਂਚ ਓਪਨ ਦੇ ਰੂਪ 'ਚ ਜਿੱਤਿਆ ਸੀ। 

ਉਨ੍ਹਾਂ ਨੇ ਇੰਡੀਆ ਓਪਨ ਦੇ ਫਾਈਨਲ 'ਚ ਪਹੁੰਚ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ। ਐਤਵਾਰ ਨੂੰ ਇਸ ਖਿਤਾਬੀ ਮੁਕਾਬਲੇ 'ਚ ਉਹ ਹਾਲਾਂਕਿ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਦੀ ਚੁਣੌਤੀ ਦਾ ਸਾਹਮਣਾ ਨਾ ਕਰ ਸਕੇ ਸਨ। ਫਾਈਨਲ 'ਚ ਹਾਰ ਦੇ ਬਾਵਜੂਦ ਵੀ ਉਨ੍ਹਾਂ ਲਈ ਇਹ ਟੂਰਨਾਮੈਂਟ ਸ਼ਾਨਦਾਰ ਰਿਹਾ। ਉਹ 17 ਮਹੀਨਿਆਂ ਬਾਅਦ ਬੀ.ਡਬਲਿਊ.ਐੱਫ. ਵਿਸ਼ਵ ਟੂਰ ਪ੍ਰਤੀਯੋਗਿਤਾ ਦੇ ਫਾਈਨਲ 'ਚ ਪਹੁੰਚੇ। ਮਲੇਸ਼ੀਆ ਦੇ ਦਿੱਗਜ ਲੀ ਚੋਂਗ ਵੇਈ ਦੇ ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਦੇ ਬਾਅਦ ਸ਼੍ਰੀਕਾਂਤ ਬੁੱਧਵਾਰ ਨੂੰ ਕੁਆਲੀਫਾਇਰ ਖਿਡਾਰੀ ਦੇ ਖਿਲਾਫ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ। ਸ਼੍ਰੀਕਾਂਤ ਨੇ ਐਤਵਾਰ ਨੂੰ ਕਿਹਾ, ''ਪਿਛਲੇ ਹਫਤੇ ਦੇ ਖੇਡ ਤੋਂ ਮੈਂ ਖ਼ੁਸ਼ ਹਾਂ। ਮੈਂ ਇਸ ਨੂੰ ਜਾਰੀ ਰਖਣਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਜ਼ਿਆਦਾਤਰ ਮੈਚਾਂ 'ਚ ਮੈਂ ਪਿੱਛੜ ਰਿਹਾ ਸੀ ਪਰ ਮੈਂ ਇਸ ਤਰ੍ਹਾਂ ਦੀ ਲੈਅ ਹਾਸਲ ਕਰਨਾ ਚਾਹੁੰਦਾ ਸੀ।''


author

Tarsem Singh

Content Editor

Related News