ਪਹਿਲੇ ਹੀ ਰਾਊਂਡ 'ਚ ਹਾਰ ਕੇ ਸ਼੍ਰੀਕਾਂਤ ਅਤੇ ਸਮੀਰ ਥਾਈਲੈਂਡ ਓਪਨ 'ਚੋਂ ਹੋਏ ਬਾਹਰ

01/22/2020 5:40:24 PM

ਸਪੋਰਟਸ ਡੈਸਕ— ਥਾਈਲੈਂਡ ਮਾਸਟਰਸ ਬੈਡਮਿੰਟਨ ਟੂਰਨਾਮੈਂਟ 'ਚ ਭਾਰਤ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਉਸਦੇ ਸਿੰਗਲਜ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਨੂੰ ਪਹਿਲਾਂ ਹੀ ਦੌਰ 'ਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋਣਾ ਪਿਆ। ਪੰਜਵੀਂ ਸੀਡ ਸ਼੍ਰੀਕਾਂਤ ਨੂੰ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰਾਉਤਾਵੇਟੋ ਦੇ ਹੱਥਾਂ ਪਹਿਲਾਂ ਹੀ ਦੌਰ 'ਚ 48 ਮਿੰਟ ਤੱਕ ਚੱਲੇ ਮੁਕਾਬਲੇ 'ਚ 21- 12, 14-21, 11-21 ਨਾਲ ਹਾਰ ਦਾ ਸਾਹਮਣਾ ਪਈ।PunjabKesari ਸ਼੍ਰੀਕਾਂਤ ਨੂੰ ਇਸ ਸਾਲ ਲਗਾਤਾਰ ਤੀਜੀ ਵਾਰ ਕਿਸੇ ਟੂਰਨਾਮੈਂਟ ਦੇ ਪਹਿਲੇ ਹੀ ਰਾਊਂਡ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ। ਸ਼੍ਰੀਕਾਂਤ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਸ ਅਤੇ ਮਲੇਸ਼ੀਆ ਮਾਸਟਰਸ 'ਚ ਵੀ ਪਹਿਲੇ ਹੀ ਰਾਊਂਡ 'ਚ ਹਾਰ ਗਏ ਸਨ। ਸਮੀਰ ਨੂੰ ਮਲੇਸ਼ੀਆ ਦੇ ਲੀ ਜੀ ਜਿਆ ਖਿਲਾਫ 16-21,15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News