ਏਸ਼ੀਆਈ ਖੇਡਾਂ ''ਚ ਸ਼ਾਮਲ ਹੋਵੇਗਾ ਖੋ-ਖੋ

04/02/2019 4:30:15 PM

ਨਵੀਂ ਦਿੱਲੀ— ਭਾਰਤ ਦੀ ਮਿੱਟੀ ਨਾਲ ਜੁੜੇ ਪੁਰਾਣੇ ਖੇਡਾਂ 'ਚੋਂ ਇਕ ਖੋ-ਖੋ ਹੁਣ ਏਸ਼ੀਆਈ ਖੇਡਾਂ 'ਚ ਸ਼ੁਮਾਰ ਹੋਣ ਜਾ ਰਿਹਾ ਹੈ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਜਨਰਲ ਸਕੱਤਰ ਅਤੇ ਏਸ਼ੀਆਈ ਖੋ-ਖੋ ਮਹਾਸੰਘ ਦੇ ਪ੍ਰਧਾਨ ਰਾਜੀਵ ਮਹਿਤਾ ਨੇ ਮੰਗਲਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਅਲਟੀਮੇਟ ਖੋ-ਖੋ ਨੂੰ ਲਾਂਚ ਕੀਤੇ ਜਾਣ 'ਤੇ ਮੌਕੇ 'ਤੇ ਇਹ ਐਲਾਨ ਕੀਤਾ ਹੈ।
PunjabKesari
ਮਹਿਤਾ ਨੇ ਦੱਸਿਆ ਕਿ ਏਸ਼ੀਆਈ ਓਲੰਪਿਕ ਪਰਿਸ਼ਦ (ਓ.ਸੀ.ਏ.) ਨੇ ਖੋ-ਖੋ ਨੂੰ ਏਸ਼ੀਆਈ ਖੇਡਾਂ 'ਚ ਇਕ ਖੇਡ ਦੇ ਰੂਪ 'ਚ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਮਹਿਤਾ ਨੇ ਕਿਹਾ, ''2021 'ਚ ਖੋ-ਖੋ ਨੂੰ ਏਸ਼ੀਆਈ ਇੰਡੋਰ ਗੇਮਸ 'ਚ ਇਕ ਪ੍ਰਦਰਸ਼ਨੀ ਖੇਡ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ 2022 ਦੇ ਏਸ਼ੀਆਈ ਖੇਡਾਂ 'ਚ ਇਸ ਨੂੰ ਖੇਡ ਦੇ ਰੂਪ 'ਚ ਸ਼ਾਮਲ ਕੀਤਾ ਜਾਵੇਗਾ।'' ਮਹਿਤਾ ਨੂੰ ਹਾਲ ਹੀ 'ਚ ਏਸ਼ੀਆਈ ਖੋ-ਖੋ ਮਹਾਸੰਘ ਦਾ ਪ੍ਰਧਾਨ ਚੁਣਿਆ ਗਿਆ ਸੀ।


Tarsem Singh

Content Editor

Related News