ਤੀਜੇ ਖੇਲੋ ਇੰਡੀਆ ਯੁਵਾ ਖੇਡਾਂ ਦਾ ਹੋਇਆ ਰੰਗਾਰੰਗ ਉਦਘਾਟਨ

01/11/2020 1:10:12 PM

ਸਪੋਰਟਸ ਡੈਸਕ— ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜੇ ਸੀਜ਼ਨ ਦਾ ਸ਼ੁੱਕਰਵਾਰ ਨੂੰ ਇੱਥੇ ਇੰਦਰਾ ਗਾਂਧੀ ਸਟੇਡੀਅਮ 'ਚ 25 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੀ ਮੌਜੂਦਗੀ 'ਚ ਰੰਗਾਰੰਗ ਉਦਘਾਟਨ ਸਮਾਗਮ ਦੇ ਨਾਲ ਸ਼ੁਭਾਰੰਭ ਹੋ ਗਿਅਾ। ਕਦਾ ਦੀ ਅਨੌਖਾ ਮਿਸਾਲ ਪੇਸ਼ ਕਰਦੇ ਸਮਾਗਮ 'ਚ ਉੱਤਰ ਪੂਰਬ ਦੇ ਸੱਤਾਂ ਰਾਜਾਂ ਦੇ ਖਿਡਾਰੀ ਮਸ਼ਾਲ ਰਿਲੇ ਦੇ ਅਖੀਰ 'ਚ ਨਾਲ ਦਿਖਾਈ ਦਿੱਤੇ।PunjabKesari
ਅਸਮ ਦੇ ਮੁੱਖਮੰਤਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜੇ ਸੀਜ਼ਨ ਦਾ ਉਦਘਾਟਨ ਕੀਤਾ। ਅਸਮ ਦੀ ਐਥਲੀਟ ਹੀਮਾ ਦਾਸ  ਨੇ ਤਾੜੀਆਂ ਦੀ ਗੜਗੜਾਹਟ ਦੇ ਵਿਚਾਲੇ ਇਨ੍ਹਾਂ ਖੇਡਾਂ ਦੀ ਮਸ਼ਾਲ ਨੂੰ ਬਾਲ ਕੀਤਾ। ਇਨ੍ਹਾਂ ਖੇਡਾਂ ਦੇ ਉਦਘਾਟਨ ਕਰਨ ਤੋਂ ਬਾਅਦ ਅਸਮ ਦੇ ਮੁੱਖਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ, ''ਖੇਲੋ ਇੰਡੀਆ ਯੁਵਾ ਖੇਲੋ ਦੇ ਤੀਸਰੇ ਸੀਜ਼ਨ ਦੀ ਮੇਜ਼ਬਾਨੀ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਇਨ੍ਹਾਂ ਖੇਡਾਂ ਨੇ ਭਾਰਤ 'ਚ ਖੇਡ ਕ੍ਰਾਂਤੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਮਾਣ ਹੈ ਕਿ ਇਹ ਖੇਡਾਂ ਅਸਮ 'ਚ ਹੋ ਰਹੀਆਂ ਹਨ। ਮੈਂ ਸਾਰਿਆਂ ਖਿਡਾਰੀਆਂ ਨੂੰ ਆਪਣੀ ਸ਼ੁੱਭਕਾਮਨਾਵਾਂ ਦਿੰਦਾ ਹਾਂ।  

PunjabKesariਖੇਡ ਮੰਤਰੀ ਰਿਜਿਜੂ ਨੇ ਕਿਹਾ ਕਿ ਖੇਲੋ ਇੰਡੀਆ ਯੁਵਾ ਖੇਡਾਂ ਦਾ ਪ੍ਰਬੰਧ ਦੇਸ਼ ਦੇ ਨੌਜਵਾਨ ਨੂੰ ਨਿਸ਼ਚਿਤ ਰੂਪ ਨਾਲ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਿਤ ਕਰੇਗਾ ਅਤੇ ਉੱਤਰ ਪੂਰਬ 'ਚ ਇਸ ਦੇ ਪ੍ਰਬੰਧ ਦਾ ਨੌਜਵਾਨਾਂ 'ਤੇ ਕਾਫ਼ੀ ਚੰਗਾ ਪ੍ਰਭਾਵ ਪਵੇਗਾ।  

PunjabKesariਇਨ੍ਹਾਂ ਖੇਡਾਂ 'ਚ 8 ਸਥਾਨਾਂ 'ਤੇ ਦੋ ਨਵੀਆਂ ਖੇਡਾਂ (ਲਾਨ ਬਾਲ ਅਤੇ ਸਾਈਕਲਿੰਗ) ਸਣੇ 37 (ਰਾਜਾਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ) ਟੀਮਾਂ ਦੇ ਕਰੀਬ 6,800 ਖਿਡਾਰੀ 20 ਖੇਡਾਂ ਮੁਕਾਬਲਿਆਂ 'ਚ ਭਾਗ ਲੈਣਗੇ। ਖੇਡਾਂ 'ਚ ਭਾਗ ਲੈਣ ਵਾਲਿਆਂ ਦੀ ਕੁਲ ਗਿਣਤੀ 10,000 ਹੈ, ਜਿਨਾਂ 'ਚ ਖਿਡਾਰੀ, ਅਧਿਕਾਰੀ, ਵਟੰਲੀਅਰ ਅਤੇ ਸਾਥੀ ਕਰਮਚਾਰੀ ਸ਼ਾਮਲ ਹਨ।  ਪੁਣੇ 'ਚ ਹੋਈਆਂ ਪਿਛਲੀਆਂ ਖੇਡਾਂ 'ਚ 5925 ਖਿਡਾਰੀਆਂ ਨੇ ਹਿੱਸਾ ਲਿਆ ਸੀ।

 


Related News