ਖੋਲੋ ਇੰਡੀਆ ਯੂਥ ਗੇਮਜ਼ : ਹਾਕੀ ''ਚ ਪੰਜਾਬ ਨੂੰ ਕਾਂਸੀ ਤਗਮੇ ਨਾਲ ਕਰਨਾ ਪਿਆ ਸਬਰ
Tuesday, Jan 21, 2020 - 10:56 AM (IST)

ਸਪੋਰਟਸ ਡੈਸਕ— ਅਸਮ ਦੀ ਰਾਜਧਾਨੀ ਗੁਹਾਟੀ 'ਚ ਖੋਲੋ ਇੰਡੀਆ ਯੂਥ ਗੇਮਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਡਾਂ 'ਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਾਏ ਜਾ ਰਹੇ ਹਨ। ਇਸ ਵਿਚ ਅੰਡਰ-17 ਲੜਕਿਆਂ ਦੇ ਵਰਗ ਦੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਲਿਆ ਹੈ। ਪੰਜਾਬ ਨੇ ਤੀਜੇ ਤੇ ਚੌਥੇ ਸਥਾਨ 'ਤੇ ਰਹਿਣ ਲਈ ਸੋਮਵਾਰ ਨੂੰ ਮੈਚ ਖੇਡਿਆ। ਮੈਚ ਵਿਚ ਪੰਜਾਬ ਨੇ ਉੜੀਸਾ ਨੂੰ ਹਰਾ ਕੇ ਤਮਗਾ ਆਪਣੇ ਨਾਂ ਕੀਤਾ। ਇਨ੍ਹਾਂ ਖੇਡਾਂ ਵਿਚ ਪੰਜਾਬ ਦੀਆਂ ਅੰਡਰ-21 ਲੜਕੇ ਵਰਗ, ਅੰਡਰ-17 ਲੜਕੇ ਤੇ ਲੜਕੀਆਂ ਦੇ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਅੰਡਰ-21 ਲੜਕੇ ਵਰਗ ਤੇ ਅੰਡਰ-17 ਲੜਕੀਆਂ ਦੇ ਵਰਗ ਦੀਆਂ ਟੀਮਾਂ ਕੁਝ ਖ਼ਾਸ ਨਹੀਂ ਕਰ ਸਕੀਆਂ।