ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2: ਮਸ਼ਾਲ ਦਾ ਜਲੰਧਰ ਪਹੁੰਚਣ 'ਤੇ ਸੁਸ਼ੀਲ ਰਿੰਕੂ ਤੇ ਰਮਨ ਅਰੋੜਾ ਵੱਲੋਂ ਸਵਾਗਤ

Friday, Aug 25, 2023 - 01:26 PM (IST)

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2: ਮਸ਼ਾਲ ਦਾ ਜਲੰਧਰ ਪਹੁੰਚਣ 'ਤੇ ਸੁਸ਼ੀਲ ਰਿੰਕੂ ਤੇ ਰਮਨ ਅਰੋੜਾ ਵੱਲੋਂ ਸਵਾਗਤ

ਜਲੰਧਰ (ਬਿਊਰੋ, ਸੋਨੂੰ)- ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ’ਤੇ ਖੇਡ ਸੱਭਿਆਚਾਰ ਪੈਦਾ ਕਰਕੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪੁੱਜੀ। ਹੁਸ਼ਿਆਰਪੁਰ ਜ਼ਿਲ੍ਹੇ ਤੋਂ ਹੁੰਦੇ ਹੋਏ ਸਵੇਰੇ ਪਹਿਲਾਂ ਆਦਮਪੁਰ ਵਿਖੇ ਮਸ਼ਾਲ ਦਾ ਸਵਾਗਤ ਕੀਤਾ ਗਿਆ, ਜਿਸ ਉਪਰੰਤ ਜਲੰਧਰ ਦੇ ਸਰਕਟ ਹਾਊਸ ਵਿਖੇ ਸੰਸਦ ਮੈਂਬਰ ਸ਼ੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ ਵੱਲੋਂ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਗਿਆ।

PunjabKesari

ਇਸ ਮੌਕੇ ਸੰਸਦ ਮੈਂਬਰ ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪਿਛਲੇ ਸਾਲ ਜਲੰਧਰ ਤੋਂ ਕੀਤੀ ਗਈ ਸੀ, ਜਿਸ ਨਾਲ ਸੂਬੇ ਵਿਚ ਨੌਜਵਾਨਾਂ , ਵਿਦਿਆਰਥੀਆਂ ਨੂੰ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਮਿਲਿਆ। ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਇਹ ਖੇਡਾਂ ਨਰੋਏ ਸਮਾਜ ਦੀ ਸਿਰਜਣਾ ਵਿਚ ਵੱਡੀ ਭੂਮਿਕਾ ਅਦਾ ਕਰਨਗੀਆਂ। ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੀ ਇਨ੍ਹਾਂ ਖੇਡਾਂ ਨੂੰ ਪੰਜਾਬ ਲਈ ਰਾਹ ਦਸੇਰਾ ਦੱਸਿਆ ਤੇ ਕਿਹਾ ਕਿ ਇਸ ਨਾਲ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਦੇ ਯੋਗ ਬਣਾਇਆ ਜਾ ਸਕੇਗਾ। 

ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ

PunjabKesari

ਮਸ਼ਾਲ ਮਾਰਚ ਦੀ ਅਗਵਾਈ ਆਦਮਪੁਰ ਵਿਖੇ ਅਮਨ ਘਈ ਅੰਤਰਰਾਸ਼ਟਰੀ ਤੈਰਾਕ ਜੋ ਕਿ ਸੈਫ ਖੇਡਾਂ ਵਿਚ ਸੋਨ ਤਗਮਾ ਜੇਤੂ ਹੈ, ਨੇ ਕੀਤੀ ਜਦਕਿ  ਜਲੰਧਰ ਵਿਖੇ ਸੰਦੀਪ ਸਿੰਘ ਅਥਲੀਟ ਜਿਸਨੇ ਹਾਲ ਹੀ ਵਿਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿਚ 400 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ ਦੇ ਨਾਲ ਪ੍ਰਦੀਪ ਕੁਮਾਰ ਰੈਸਲਰ, ਨਵ ਅਤਵਾਰ ਰਾਣਾ ਅਥਲੀਟ ਤੇ ਅਮਰੀਕ ਸਿੰਘ ਵੈਟਰਨ ਅਥਲੀਟ ਨੇ ਕੀਤੀ। ਮਸ਼ਾਲ ਮਾਰਚ ਸਰਕਟ ਹਾਊਸ ਤੋਂ ਬੀ. ਐੱਸ. ਐੱਫ਼. ਚੌਂਕ ਤੋਂ ਹੁੰਦੇ ਹੋਏ ਕਪੂਰਥਲਾ ਜਿਲ੍ਹੇ ਵਿਚ ਪੁੱਜਾ। 

PunjabKesari

ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ ਵਿਚ ਖੇਡਾਂ ਵਤਨ ਪੰਜਾਬ ਦੀਆਂ ਵਿਚ 3000 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਲਈ ਰਹਿਣ, ਆਵਾਜਾਈ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਲੰਧਰ ਵਿਚ ਪਹਿਲੀ ਸਤੰਬਰ ਤੋਂ 6 ਸਤੰਬਰ ਤੱਕ ਹਾਕੀ, ਅਥਲੈਟਿਕਸ ਤੇ ਘੋੜ ਸਵਾਰੀ ਦੇ ਮੈਚ ਹੋਣਗੇ, ਜਿਸ ਲਈ ਬਰਲਟਨ ਪਾਰਕ, ਪੀ. ਏ. ਪੀ. ਅਤੇ ਸਪੋਰਟਸ ਕਾਲਜ ਜਲੰਧਰ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਚੇਅਰਮੈਨ ਮੰਗਲ ਸਿੰਘ ਬਾਸੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ, ਐੱਸ. ਡੀ. ਐੱਮ. ਬਲਬੀਰ ਰਾਜ, ਮੇਜਰ ਡਾ. ਇਰਵਿਨ  ਕੌਰ ਜ਼ਿਲ੍ਹਾ ਖੇਡ ਅਫਸਰ ਸ਼ਾਸ਼ਵਤ ਰਾਜਦਾਨ, ਉਮੇਸ਼ ਸ਼ਰਮਾ ਤੈਰਾਕੀ ਕੋਚ ਤੇ ਹੋਰ ਹਾਜ਼ਰ ਸਨ। 

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

PunjabKesari

ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News