ਖਡੂਰ ਸਾਹਿਬ ਨੇ ਬਾਬਾ ਬਕਾਲਾ ਨੂੰ 3-0 ਨਾਲ ਹਰਾਇਆ
Monday, Jan 07, 2019 - 03:02 AM (IST)
ਜਲੰਧਰ (ਰਾਹੁਲ)- ਬਾਬਾ ਗੁਰਮੁਖ ਸਿੰਘ (ਉੱਤਮ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ) ਦੀ ਟੀਮ ਨੇ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਬਾਬਾ ਬਕਾਲਾ) ਦੀ ਟੀਮ ਨੂੰ ਇਕਤਰਫਾ ਮੁਕਾਬਲੇ ਵਿਚ 3-0 ਨਾਲ ਹਰਾ ਕੇ ਮਾਤਾ ਪ੍ਰਕਾਸ਼ ਕੌਰ ਕੱਪ ਲਈ ਕਰਵਾਏ ਜਾ ਰਹੇ 15ਵੇਂ ਅਖਿਲ ਭਾਰਤੀ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ (ਅੰਡਰ-19, ਸਕੂਲ ਬਾਲਕ) ਵਿਚ ਜੇਤੂ ਸ਼ੁਰੂਆਤ ਕੀਤੀ। ਜੇਤੂ ਖਡੂਰ ਸਾਹਿਬ ਟੀਮ ਵਲੋਂ ਗੁਰਸ਼ਰਣ ਪ੍ਰੀਤ (34ਵੇਂ ਮਿੰਟ), ਗੌਤਮ ਸਿੰਘ (47ਵੇਂ ਮਿੰਚ) ਤੇ ਅਕਾਸ਼ਦੀਪ ਸਿੰਘ (59ਵੇਂ ਮਿੰਟ) ਨੇ 1-1 ਗੋਲ ਕੀਤਾ।
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਸ਼ੁਰੂ ਹੋਏ ਇਸ 8 ਦਿਨਾ ਟੂਰਨਾਮੈਂਟ ਦਾ ਸ਼ੁਭਆਰੰਭ ਮਣੀਪੁਰ ਤੇ ਮਿਜ਼ੋਰਮ ਦੇ ਮੁੱਖ ਹਿਮਾਨ ਸਾਬਕਾ ਰਾਜਪਾਲ ਵਿਨੋਦ ਕੁਮਾਰ ਦੁੱਗਲ ਨੇ ਕੀਤਾ। ਮੁੱਖ ਮਹਿਮਾਨ ਨੇ ਖੇਡਾਂ ਦਾ ਸ਼ੁਭਾਂਕਰ ਲੋਗੋ ਹਵਾ ਵਿਚ ਛੱਡ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਹਰਭਜਨ ਸਿੰਘ ਕਪੂਰ, ਗੁਰਸ਼ਰਣ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਣਦੀਪ ਸਿੰਘ ਕਪੂਰ ਅੰਗਦ, ਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ ਦਾ ਕਪਤਾਨ), ਵਰਿੰਦਰ ਸਿੰਘ, ਸੰਜੀਵ ਕੁਮਾਰ, ਬਲਜੀਤ ਸਿੰਘ ਸੈਣੀ (ਚਾਰੇ ਓਲੰਪਅਨ), ਰਿਪੁਦਮਨ ਕੁਮਾਰ ਸਿੰਘ, ਸੁਰੇਸ਼ ਠਾਕੁਰ (ਦੋਵੇਂ ਕੌਮਾਂਤਰੀ ਹਾਕੀ ਖਿਡਾਰੀ), ਦਪਿੰਦਰ ਸਿੰਘ ਕਪੂਰ, ਬਲਜੀਤ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਰੰਧਾਵਾ, ਜੀ. ਐੱਸ. ਸੰਘਾ ਆਦਿ ਹਾਜ਼ਰ ਸਨ।
