ਸਬਾਲੇਂਕਾ ਨੂੰ ਹਰਾ ਕੇ ਕੀਜ ਜਰਮਨ ਓਪਨ ਦੇ ਕੁਆਰਟਰ ਫਾਈਨਲ ''ਚ

06/18/2021 1:22:54 AM

ਬਰਲਿਨ- ਅਮਰੀਕਾ ਦੀ ਮੈਡੀਸਨ ਕੀਜ ਨੇ ਚੋਟੀ ਦਰਜਾ ਪ੍ਰਾਪਤ ਆਯਰਨਾ ਸਬਾਲੇਂਕਾ ਨੂੰ 6-4, 1-6, 7-5, ਨਾਲ ਹਰਾ ਕੇ ਜਰਮਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਰੈਂਕਿੰਗ ਵਿਚ 28ਵੇਂ ਸਥਾਨ 'ਤੇ ਕਾਬਜ਼ ਨੇ ਚੌਥੇ ਨੰਬਰ ਦੀ ਖਿਡਾਰਨ ਨੂੰ ਦੋ ਘੰਟੇ ਵਿਚ ਹਰਾ ਦਿੱਤਾ। ਉਹ ਜਨਵਰੀ 2020 ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਆਖਰੀ-8 ਵਿਚ ਪਹੁੰਚੀ ਹੈ।

ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ


ਹੁਣ ਕੀਜ ਦਾ ਸਾਹਮਣਾ ਰੂਸ ਦੀ ਵੈਰੋਨਿਕਾ ਕੁਡੇਰਮੇਤੋਵਾ ਜਾਂ ਕੁਆਲੀਫਾਇਰ ਲੁਡਮਿਲਾ ਸੈਮਸੋਨੋਵਾ ਨਾਲ ਹੋਵੇਗਾ। ਸਵਿਜ਼ਰਲੈਂਡ ਦੀ ਬੇਲਿੰਡਾ ਬੇਚਿਚ ਨੇ ਪੇਤ੍ਰਾ ਮਾਰ਼ਟਿਚ ਨੂੰ 6-3, 6-4 ਨਾਲ ਹਰਾ ਦਿੱਤਾ। ਹੁਣ ਉਸਦਾ ਸਾਹਮਣਾ ਏਕਾਤੇਰਿਨਾ ਅਲੈਗਜ਼ੈਂਡ੍ਰੋਵਾ ਨਾਲ ਹੋਵੇਗਾ, ਜਿਸ ਨੇ ਯੂਕ੍ਰੇਨ ਦੀ ਐਲਿਨਾ ਸਵਿਤੋਲਿਨਾ ਨੂੰ 6-4, 7-5 ਨਾਲ ਹਰਾਇਆ। 

 

ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News