ਪੀਟਰਸਨ ਦਾ ਹਿੰਦੀ ’ਚ ਕੋਰੋਨਾ ਖਿਲਾਫ ਭਾਰਤੀਆਂ ਨੂੰ ਸੰਦੇਸ਼, ਕਿਹਾ...

03/21/2020 9:33:46 AM

ਨਵੀਂ ਦਿੱਲੀ— ਪੂਰੀ ਦੁਨੀਆ ਵਿਚ ਮਹਾਮਾਰੀ ਐਲਾਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਇਕ ਟਵੀਟ ਕੀਤਾ ਹੈ ਜੋ ਕਾਫੀ ਚਰਚਾ ਵਿਚ ਹੈ। ਇਸ ਪਿੱਛੇ ਇਕ ਖ਼ਾਸ ਕਾਰਨ ਹੈ। ਦਰਅਸਲ ਇੰਗਲਿਸ਼ ਕ੍ਰਿਕਟਰ ਨੇ ਇਹ ਟਵੀਟ ਹਿੰਦੀ ਵਿਚ ਕੀਤਾ ਹੈ। ਇਹੀ ਨਹੀਂ ਟਵੀਟ ਵਿਚ ਉਨ੍ਹਾਂ ਨੇ ਆਪਣੇ ਹਿੰਦੀ ਟੀਚਰ ਦਾ ਨਾਂ ਵੀ ਲਿਖਿਆ ਹੈ ਜੋ ਭਾਰਤੀ ਕ੍ਰਿਕਟਰ ਹਨ। ਉਨ੍ਹਾਂ ਦਾ ਨਾਂ ਹੈ ਸ਼੍ਰੀਵਤਸ ਗੋਸਵਾਮੀ। 

ਪੀਟਰਸਨ ਨੇ ਟਵੀਟ ਦੀ ਸ਼ੁਰੂਆਤ ਨਮਸਤੇ ਨਾਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਨਮਸਤੇ ਇੰਡੀਆ, ਅਸੀਂ ਸਾਰੇ ਕੋਰੋਨਾ ਵਾਇਰਸ ਨੂੰ ਹਰਾਉਣ ਵਿਚ ਇਕੱਠੇ ਹਾਂ। ਅਸੀਂ ਸਾਰੇ ਆਪੋ-ਆਪਣੀ ਸਰਕਾਰ ਦੀ ਗੱਲ ਮੰਨੀਏ ਤੇ ਘਰ ਵਿਚ ਕੁਝ ਦਿਨਾਂ ਲਈ ਰਹੀਏ। ਇਹ ਸਮਾਂ ਹੈ ਹੁਸ਼ਿਆਰ ਰਹਿਣ ਦਾ। ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਇਸ ਨਾਲ ਹੀ ਉਨ੍ਹਾਂ ਲਿਖਿਆ ਕਿ ਮੇਰੇ ਹਿੰਦੀ ਦੇ ਅਧਿਆਪਕ ਸ਼੍ਰੀਵਤਸ ਗੋਸਵਾਮੀ। ਪੀਟਰਸਨ ਦੇ ਇਸ ਟਵੀਟ ਦੇ ਜਵਾਬ ਵਿਚ ਸ਼੍ਰੀਵਤਸ ਗੋਸਵਾਮੀ ਨੇ ਲਿਖਿਆ ਕਿ ਤੁਸੀਂ ਤੇਜ਼ੀ ਨਾਲ ਸਿੱਖਣ ਵਾਲੇ ਹੋ, ਅਗਲੀ ਵਾਰ ਤੁਸੀਂ ਹਿੰਦੀ ਬੋਲਦੇ ਹੋਏ ਆਪਣਾ ਵੀਡੀਓ ਵੀ ਬਣਾਓਗੇ। ਇਸ ‘ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। 

 


Tarsem Singh

Content Editor

Related News