ਕੇਸ਼ਵ ਮਹਾਰਾਜ ਨੇ ਰੱਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ 5ਵੇਂ ਬੱਲੇਬਾਜ਼

10/12/2019 5:31:37 PM

ਨਵੀਂ ਦਿੱਲੀ : ਭਾਰਤ ਖਿਲਾਫ ਦੂਜੇ ਟੈਸਟ ਦੇ ਤੀਜੇ ਦਿਨ ਦੱਖਣੀ ਅਫਰੀਕਾ ਦੇ 10ਵੇਂ ਨੰਬਰ ਦੇ ਬੱਲੇਬਾਜ਼ ਕੇਸ਼ਵ ਮਹਾਰਾਜ ਨੇ ਅਰਧ ਸੈਂਕੜਾ ਲਗਾਇਆ ਹੈ। ਕੇਸ਼ਵ ਮਹਾਰਾਜ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਠੋਕਿਆ ਅਤੇ ਨਾਲ ਹੀ ਭਾਰਤ ਖਿਲਾਫ ਟੈਸਟ ਵਿਚ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 50 ਜਾਂ ਉਸ ਤੋਂ ਵੱਧ ਦੌੜਾਂ ਦੀ ਪਾਰੀ ਖੇਡਣ ਵਾਲੇ ਦੁਨੀਆ ਦੇ 5ਵੇਂ ਬੱਲੇਬਾਜ਼ ਬਣ ਗਏ ਹਨ। ਕੇਸ਼ਵ ਮਹਾਰਾਜ ਤੋਂ ਪਹਿਲਾਂ ਅਜਿਹਾ ਕਾਰਨਾਮਾ (55*) ਹੇਡਲੀ ਵੇਰੀਟੀ ਨੇ ਕੋਲਕਾਤਾ 1933-34 ਵਿਚ ਬਣਾਈਆਂ ਸੀ ਤਾਂ ਉੱਥੇ ਹੀ ਐਂਡੀ ਰਾਬਰਟਸ ਨੇ ਸਾਲ 1983-84 ਵਿਚ ਕੋਲਕਾਤਾ ਟੈਸਟ ਵਿਚ 68 ਦੌੜਾਂ ਬਣਾਈਆਂ ਸੀ। ਗੈਵਿਨ ਰਾਬਰਟਸਨ (57*), ਡੇਨ ਪੀਏਦਟ (72) ਅਤੇ ਹੁਣ ਕੇਸ਼ਵ ਮਹਾਰਾਜ ਨੇ ਅਜਿਹਾ ਕਰ ਇਤਿਹਾਸ ਰਚਿਆ ਹੈ।

ਵੈਸੇ ਤੁਹਾਨੂੰ ਦੱਸ ਦਈਏ ਕਿ ਕੇਸ਼ਵ ਮਹਾਰਾਜ ਅਤੇ ਵਰਨੋਨ ਫਿਲੈਂਡਰ ਨੇ ਮਿਲ ਕੇ 9ਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਦੱਖਣੀ ਅਫਰੀਕਾ ਦੀ ਇਸ ਪਾਰੀ ਵਿਚ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ।


Related News