ਨਿਕੀ ਬੋਏ ਦੇ ਕਲੱਬ ''ਚ ਸ਼ਾਮਲ ਹੋਏ ਕੇਸ਼ਵ ਮਾਹਰਾਜ, ਬਣਾਇਆ ਵੱਡਾ ਰਿਕਾਰਡ

10/11/2019 5:54:36 PM

ਸਪੋਰਟਸ ਡੈਸਕ—  ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਪੁਣੇ ਦੇ ਮੈਦਾਨ 'ਤੇ ਭਾਰਤ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।  ਕੇਸ਼ਵ ਦੱ. ਅਫਰੀਕਾ ਦੇ ਹੁਣ ਅਜਿਹੇ ਪੰਜਵੇਂ ਸਪਿਨਰ ਬਣ ਗਏ ਹਨ ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ 100 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਦੱਖਣੀ ਅਫਰੀਕਾ ਲਈ ਅਜੇ ਵੀ ਸਭ ਤੋਂ ਸਫਲ ਸਪਿਨਰ ਪਾਲ ਏਡੰਸ ਰਹੇ ਹਨ ਜਿਨ੍ਹਾਂ ਨੇ ਆਪਣੇ ਜੀਵਨਕਾਲ 'ਚ 134 ਵਿਕਟ ਹਾਸਲ ਕੀਤੀਆਂ। ਕੇਸ਼ਵ ਹੁਣ ਦੱ. ਅਫਰੀਕਾ ਦੇ ਦਿੱਗਜ ਨਿਕੀ ਬੋਏ ਦੇ ਬਰਾਬਰ ਆ ਗਏ ਹਨ।
PunjabKesari
ਕੇਸ਼ਵ ਮਹਾਰਾਜ ਦਾ ਰਿਕਾਰਡ
ਟੈਸਟ : 27 ਮੈਚ, 100 ਵਿਕਟਾਂ (ਮੈਚ ਜਾਰੀ)
ਵਨ-ਡੇ  :  4 ਮੈਚ, 6 ਵਿਕਟਾਂ
ਫਸਰਟ ਕਲਾਸ : 124 ਮੈਚ, 470 ਵਿਕਟਾਂ
ਲਿਸਟ-ਏ : 92 ਮੈਚ, 114 ਵਿਕਟਾਂ
ਟਵੰਟੀ-20 : 92 ਮੈਚ, 70 ਵਿਕਟਾਂ


Related News