ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਭਾਟੀਆ ਨੂੰ ਕੇਰਲ ਹਾਈਕੋਰਟ ਵੱਲੋਂ ਨੋਟਿਸ ਜਾਰੀ
Wednesday, Jan 27, 2021 - 02:44 PM (IST)
ਤਿਰੁਵਨੰਤਪੁਰਮ : ਕੇਰਲ ਹਾਈ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰਾ ਤਮੰਨਾ ਭਾਟੀਆਂ ਅਤੇ ਆਜੂ ਵਰਗੀਜ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਤਿੰਨਾਂ ਸਟਾਰਸ ਖ਼ਿਲਾਫ਼ ਇਕ ਪਟੀਸ਼ਨ ਦਰਜ ਹੋਈ ਸੀ ਕਿ ਉਹ ਆਨਲਾਈਨ ਜੁਏ ਵਾਲੀ ਕੰਪਨੀਆਂ ਦੇ ਕਥਿਤ ਬਰਾਂਡ ਅੰਬੈਸਡਰ ਹਨ ਅਤੇ ਉਹ ਨੌਜਵਾਨਾਂ ਨੂੰ ਇਸ ਦਾ ਆਦੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਕੋਹਲੀ, ਤਮੰਨਾ ਅਤੇ ਵਰਗੀਜ ਆਨਲਾਈਨ ਰਮੀ ਦੇ ਬਰਾਂਡ ਅੰਬੈਸਡਰ ਹਨ। ਇਸ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਹੈ।
ਇਹ ਵੀ ਪੜ੍ਹੋ: ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟਰੇਲੀਆ ਨੇ ਆਪਣੇ ਦਰਸ਼ਕਾਂ ਨੂੰ ਦਿੱਤੀ ‘ਕਲੀਨ ਚਿੱਟ’
ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਅਤੇ ਇਸ ’ਤੇ ਪ੍ਰਤੀਕਿਰਿਆ ਦੇਣ ਲਈ ਕਿਹਾ ਹੈ। ਪਟੀਸ਼ਨਕਰਤਾ ਨੇ ਹਾਈ ਕੋਰਟ ਵਿਚ ਸ਼ਿਕਾਇਤ ਕੀਤੀ ਸੀ ਕਿ ਆਨਲਾਈਨ ਗੇਮ ਖੇਡ ਕੇ ਵੱਡੀ ਗਿਣਤੀ ਵਿਚ ਪੈਸੇ ਗਵਾਉਣ ਦੇ ਬਾਅਦ ਦੇਸ਼ ਵਿਚ ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਚੁੱਕੇ ਹਨ। ਇਸ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਤਿਰੁਵਨੰਤਮਪੁਰਮ ਦੇ ਕੁਟੀਚਲ ਵਿਚ ਵੀ 27 ਸਾਲਾ ਵਿਨੀਥ ਨੇ ਕੁੱਝ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਉਸ ਨੂੰ 21 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਪਹਿਲਵਾਨ ਵਰਿੰਦਰ ਸਿੰਘ ਸਮੇਤ 6 ਖਿਡਾਰੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ
ਪੀੜਤ 32 ਸਾਲਾ ਸਾਜੇਸ਼ ਨੇ ਕਿਹਾ, ਆਨਲਾਈਨ ਰਮੀ ਖੇਡਦੇ ਹੋਏ ਉਹ ਕਾਫ਼ੀ ਪੈਸੇ ਹਾਰ ਚੁੱਕਾ ਹੈ। ਹਾਈ ਕੋਰਟ ਨੂੰ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਣੀ ਚਾਹੀਦੀ ਹੈ। ਬਰਾਂਡ ਅੰਬੈਸਡਰ ਅਸਲ ਵਿਚ ਇਸ ਖੇਡ ਨੂੰ ਖੇਡਣ ਵਿਚ ਭੋਲੇ-ਭਾਲੇ ਨੌਜਵਾਨਾਂ ਨੂੰ ਆਕਰਸ਼ਿਤ ਕਰਣ ਵਿਚ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ ਜੋ ਜਲਦ ਹੀ ਇਸ ਦੇ ਆਦੀ ਬਣ ਜਾਂਦੇ ਹਨ। ਮੈਨੂੰ ਇਸ ਤੋਂ ਬਾਹਰ ਆਉਣ ਲਈ ਮੈਡੀਕਲ ਸਹਾਇਤਾ ਲੈਣੀ ਪਈ। ਅਦਾਲਤ ਨੂੰ ਇਸ ਖੇਡ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੀ ਇਕ ਸਕਿੰਟ ਦੀ ਕਮਾਈ ਮਜ਼ਦੂਰ ਦੀ 3 ਸਾਲ ਦੀ ਕਮਾਈ ਦੇ ਬਰਾਬਰ: ਆਕਸਫੈਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।