ਕੇਰਲ ਅਤੇ ਪਟਿਆਲਾ ਦਾ ਮੈਚ 4-4 ਨਾਲ ਡਰਾਅ ਰਿਹਾ

Tuesday, Jan 15, 2019 - 03:27 PM (IST)

ਕੇਰਲ ਅਤੇ ਪਟਿਆਲਾ ਦਾ ਮੈਚ 4-4 ਨਾਲ ਡਰਾਅ ਰਿਹਾ

ਚੇਨਈ— ਕੇਰਲ ਅਤੇ ਪਟਿਆਲਾ ਨੇ ਪੁਰਸ਼ਾਂ ਦੀ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਡਿਵੀਜ਼ਨ 'ਬੀ' 'ਚ ਸੋਮਵਾਰ ਨੂੰ 4-4 ਨਾਲ ਡਰਾਅ ਖੇਡਿਆ। ਹੋਰਨਾਂ ਮੈਚਾਂ 'ਚ ਹਾਕੀ ਕੁਰਗ ਨੇ ਸਟੀਲ ਪਲਾਂਟ ਸਪੋਰਟਸ ਬੋਰਡ ਨੂੰ 2-1 ਨਾਲ ਜਦਕਿ ਭਾਰਤੀ ਖੇਡ ਅਥਾਰਿਟੀ ਨੇ ਸਰਬ ਭਾਰਤੀ ਪੁਲਸ ਨੂੰ ਇਸੇ ਫਰਕ ਨਾਲ ਹਰਾਇਆ। ਹਾਕੀ ਮੱਧ ਭਾਰਤ ਨੇ ਗੋਆ ਹਾਕੀ ਨੂੰ 9-3 ਨਾਲ ਕਰਾਰੀ ਹਾਰ ਦਿੱਤੀ। ਲੀਗ ਪੜਾਅ ਖਤਮ ਹੋਣ ਦੇ ਬਾਅਦ ਪੂਲ ਏ 'ਚ ਮਹਾਰਾਸ਼ਟਰ, ਪੂਲ ਬੀ 'ਚ ਨੀਮ ਫੌਜੀ ਬਲ, ਪੂਲ ਸੀ 'ਚ ਕੇਂਦਰੀ ਸਕੱਤਰੇਤ ਅਤੇ ਪੂਲ ਡੀ 'ਚ ਬੈਂਗਲੁਰੂ ਹਾਕੀ ਸੰਘ ਚੋਟੀ 'ਤੇ ਰਹੇ।


author

Tarsem Singh

Content Editor

Related News