ਕੀਨੀਆ ਦੇ ਮਟਾਟਾ ਤੇ ਰੇਂਗੇਰੁਕ ਨੇ ਜਿੱਤੀ ਦਿੱਲੀ ਹਾਫ਼ ਮੈਰਾਥਨ
Sunday, Oct 12, 2025 - 01:37 PM (IST)

ਸਪੋਰਟਸ ਡੈਸਕ- ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕ ਐਲੇਕਸ ਮਟਾਟਾ ਅਤੇ ਲਿਲੀਅਨ ਕਸਾਇਤ ਰੇਂਗੇਰੁਕ ਨੇ ਐਤਵਾਰ ਨੂੰ ਇੱਥੇ ਵੇਦਾਂਤਾ ਦਿੱਲੀ ਹਾਫ ਮੈਰਾਥਨ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਐਲੀਟ ਦੌੜ ਜਿੱਤੀ।
ਮਟਾਟਾ, ਜੋ ਪਿਛਲੇ ਸਾਲ ਦੂਜੇ ਸਥਾਨ ’ਤੇ ਰਿਹਾ ਸੀ, ਨੇ 59.50 ਸਕਿੰਟ ਦਾ ਸਮਾਂ ਕੱਢ ਕੇ ਬੋਏਲਿਨ ਟੇਸ਼ਾਗਰ (1:00:22 ਸਕਿੰਟ) ਅਤੇ ਜੇਮਸ ਕਿਪਕੋਗੇਈ (1:00:25 ਸਕਿੰਟ) ਤੋਂ ਅੱਗੇ ਰਿਹਾ। ਦੂਜੇ ਪਾਸੇ ਰੇਂਗੇਰੁਕ ਨੇ 1:07.20 ਸਕਿੰਟ ਦਾ ਸਮਾਂ ਕੱਢ ਕੇ ਮਹਿਲਾ ਖਿਤਾਬ ਜਿੱਤਿਆ। ਮੇਲਾਲ ਸਿਯੂਮ ਬਿਰਾਟੂ (1:07:21 ਸਕਿੰਟ) ਅਤੇ ਮੁਲਤ ਟੇਕਲੇ (1:07:29 ਸਕਿੰਟ) ਦੀ ਇਥੋਪਿਆਈ ਜੋੜੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀ।
ਅਭਿਸ਼ੇਕ ਪਾਲ ਅਤੇ ਸੀਮਾ ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੇ ਐਲੀਟ ਵਰਗ ਵਿੱਚ ਸਭ ਤੋਂ ਤੇਜ਼ ਰਹੇ, ਜਿਨ੍ਹਾਂ ਨੇ ਕ੍ਰਮਵਾਰ 1:04:17 ਸਕਿੰਟ ਅਤੇ 1:11:23 ਸਕਿੰਟ ਦਾ ਸਮਾਂ ਕੱਢਿਆ। ਦਿੱਲੀ ਹਾਫ ਮੈਰਾਥਨ, ਜੋ ਕਿ ਆਪਣੇ 20ਵੇਂ ਐਡੀਸ਼ਨ ਵਿੱਚ ਹੈ, ਵਿਚ 260,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤ ਜਾਂਦੀ ਹੈ। ਮੈਰਾਥਨ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।