NZ vs PAK : ਕੇਨ ਵਿਲੀਅਮਸਨ ਦੀ ਸ਼ਾਨਦਾਰ ਲੈਅ ਜਾਰੀ, ਲਗਾਤਾਰ ਤੀਜੇ ਟੈਸਟ ’ਚ ਲਾਇਆ ਸੈਂਕੜਾ

Monday, Jan 04, 2021 - 01:07 PM (IST)

NZ vs PAK : ਕੇਨ ਵਿਲੀਅਮਸਨ ਦੀ ਸ਼ਾਨਦਾਰ ਲੈਅ ਜਾਰੀ, ਲਗਾਤਾਰ ਤੀਜੇ ਟੈਸਟ ’ਚ ਲਾਇਆ ਸੈਂਕੜਾ

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਸ਼ਾਨਦਾਰ ਲੈਅ ਜਾਰੀ ਹੈ। ਵਿਲੀਅਮਸਨ ਨੇ ਪਾਕਿਸਤਾਨ ਖ਼ਿਲਾਫ਼  ਕ੍ਰਾਈਸਟਚਰਚ ’ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ’ਚ ਵੀ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਵਿਲੀਅਮਸਨ ਨੇ ਆਪਣਾ ਇਹ ਸੈਂਕੜਾ 140 ਗੇਂਦਾਂ ’ਚ ਪੂਰਾ ਕੀਤਾ, ਜਿਸ ’ਚ 15 ਚੌਕੇ ਵੀ ਜੜੇ। 
ਇਹ ਵੀ ਪੜ੍ਹੋ : ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦਾ ਹੋਇਆ ਕੋਰੋਨਾ ਟੈਸਟ, ਜਾਣੋ ਕੀ ਰਹੀ ਰਿਪੋਰਟ

ਟੈਸਟ ਰੈਂਕਿੰਗ ’ਚ ਨੰਬਰ ਇਕ ਦੇ ਸਥਾਨ ’ਤੇ ਮੌਜੂਦ ਵਿਲੀਅਮਸਨ ਨੇ ਇਸ ਸੈਂਕੜੇ ਨਾਲ ਆਪਣੇ ਸਥਾਨ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਇਹ ਉਸ ਦੇ ਕਰੀਅਰ ਦਾ 24ਵਾਂ ਟੈਸਟ ਸੈਂਕੜਾ ਹੈ। ਇਸ ਪਾਰੀ ’ਚ ਉਨ੍ਹਾਂ ਨੇ 105 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ ਪਰ ਇਸ ਤੋਂ ਬਾਅਦ ਤਾਂ ਉਨ੍ਹਾਂ ਨੇ ਆਪਣਾ ਅੰਦਾਜ਼ ਹੀ ਬਦਲ ਦਿੱਤਾ ਤੇ ਅਗਲੀਆਂ 50 ਦੌੜਾਂ ਸਿਰਫ਼ 35 ਗੇਂਦਾਂ ’ਚ ਹੀ ਪੂਰੀਆਂ ਕਰ ਲਈਆਂ।
ਇਹ ਵੀ ਪੜ੍ਹੋ : ਟੀਮ ਇੰਡੀਆ ਸਖਤ ਪਾਬੰਦੀਆਂ ਦੇ ਨਾਲ ਬ੍ਰਿਸਬੇਨ ਜਾਣ ਨੂੰ ਤਿਆਰ ਨਹੀਂ

ਬੀਤੇ 3 ਟੈਸਟ ਮੈਚਾਂ ’ਚ ਉਨ੍ਹਾਂ ਦਾ ਇਹ ਲਗਾਤਾਰ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਹੈਮਿਲਟਨ ਟੈਸਟ ’ਚ 251 ਦੌੜਾਂ ਦੀ ਪਾਰੀ ਖੇਡੀ ਸੀ। ਫ਼ਿਰ ਪਾਕਿਸਤਾਨ ਖ਼ਿਲਾਫ਼ ਮਾਊਂਟ ਮਾਨਗਨੁਈ ’ਚ 129 ਦੌੜਾਂ ਦੀ ਪਾਰੀ ਖੇਡੀ ਤੇ ਹੁਣ ਇਹ ਸੈਂਕੜੇ ਵਾਲੀ ਪਾਰੀ ਨੂੰ ਅੱਗੇ ਵਧਾ ਰਹੇ ਹਨ। ਵਿਲੀਅਮਸਨ ਦੇ ਇਸ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਇਸ ਟੈਸਟ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News