ਭਾਰਤੀ ਮਹਿਲਾ ਹੈਂਡਬਾਲ ਟੀਮ ਨੂੰ ਕਜ਼ਾਕਿਸਤਾਨ ਨੇ ਹਰਾਇਆ

Tuesday, Aug 14, 2018 - 11:31 PM (IST)

ਭਾਰਤੀ ਮਹਿਲਾ ਹੈਂਡਬਾਲ ਟੀਮ ਨੂੰ ਕਜ਼ਾਕਿਸਤਾਨ ਨੇ ਹਰਾਇਆ

ਜਕਾਰਤਾ— ਭਾਰਤੀ ਮਹਿਲਾ ਹੈਂਡਬਾਲ ਟੀਮ ਨੇ ਏਸ਼ੀਆਈ ਖੇਡਾਂ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਹਿਲੇ ਦੌਰ ਦੇ ਮੈਚ ਵਿਚ ਕਜ਼ਾਕਿਸਤਾਨ ਵਿਰੁੱਧ 19-36 ਦੀ ਹਾਰ ਨਾਲ ਕੀਤੀ।ਭਾਰਤੀ ਟੀਮ ਪਹਿਲੇ ਹਾਫ ਵਿਚ 13-19 ਨਾਲ ਪਿੱਛੇ ਸੀ ਪਰ ਗਰੁੱਪ-ਏ ਮੈਚ ਦੇ ਦੂਜੇ ਹਾਫ ਵਿਚ ਕਜ਼ਾਕਿਸਤਾਨ ਦੇ 17 ਮੁਕਾਬਲੇ ਉਹ 6 ਹੀ ਗੋਲ ਕਰ ਸਕੀ।  ਭਾਰਤ ਆਪਣੇ ਦੂਜੇ ਗਰੁੱਪ ਮੈਚ ਵਿਚ 16 ਅਗਸਤ ਨੂੰ ਕੋਰੀਆ ਨਾਲ ਭਿੜੇਗਾ।


Related News