WWE ''ਚ ਆਪਣਾ ਦਬਦਬਾ ਬਣਾਉਣ ਲਈ ਅਮਰੀਕਾ ਰਵਾਨਾ ਹੋਈ ਸੂਟ ਸਲਵਾਰ ਵਾਲੀ ਕਵਿਤਾ

Thursday, Jul 06, 2017 - 06:41 PM (IST)

WWE ''ਚ ਆਪਣਾ ਦਬਦਬਾ ਬਣਾਉਣ ਲਈ ਅਮਰੀਕਾ ਰਵਾਨਾ ਹੋਈ ਸੂਟ ਸਲਵਾਰ ਵਾਲੀ ਕਵਿਤਾ

ਨਵੀਂ ਦਿੱਲੀ— ਸੀ. ਡਬਲਯੂ. ਈ. ਦੀ ਮਹਿਲਾ ਰੈਸਲਰ ਕਵਿਤਾ ਦਲਾਲ ਹੁਣ ਡਬਲਯੂ. ਡਬਲਯੂ. ਰਿੰਗ 'ਚ ਫਾਈਟ ਕਰਦੀ ਨਜ਼ਰ ਆਵੇਗੀ। ਉਹ ਡਬਲਯੂ. ਡਬਲਯੂ. ਈ. 'ਚ ਆਪਣਾ ਦਬਦਬਾ ਬਣਾਉਣ ਲਈ ਅਮਰੀਕਾ ਰਵਾਨਾ ਹੋ ਗਈ ਹੈ। ਅਮਰੀਕਾ ਦੇ ਫਲੋਰੀਡਾ 'ਚ 13 ਤੋਂ 14 ਜੁਲਾਈ ਤੱਕ ਡਬਲਯੂ. ਡਬਲਯੂ. ਈ. ਮਾਇ ਯੰਗ ਕਲਾਸਿਕ ਚੈਂਪੀਅਨਸ਼ਿਪ ਦਾ ਆਯੋਜਨ ਹੋਵੇਗਾ। ਇਸ ਦੌਰਾਨ 30 ਸਾਲ ਦੀ ਕਵਿਤਾ 31 ਮਹਿਲਾ ਰੈਸਲਰਾਂ ਦੇ ਨਾਲ ਭਿੜਦੀ ਨਜ਼ਰ ਆਵੇਗੀ। ਇਸ ਦੇ ਨਾਲ ਕਵਿਤਾ ਦਲਾਲ ਦੇਸ਼ ਦੀ ਪਹਿਲੀ ਮਹਿਲਾ ਰੈਸਲਰ ਬਣ ਗਈ ਹੈ, ਜੋ ਡਬਲਯੂ. ਡਬਲਯੂ. ਈ. ਟੂਰਨਾਮੈਂਟ 'ਚ ਹਿੱਸਾ ਲਵੇਗੀ।
ਕਵਿਤਾ ਨੇ ਅਮਰੀਕਾ ਨੂੰ ਰਵਾਨਾ ਹੋਣ ਤੋਂ ਪਹਿਲਾ ਯੂ. ਪੀ. ਦੇ ਮੇਰਠ ਜ਼ਿਲੇ ਦੇ ਦਰੌਲਾ ਪਿੰਡ ਦੇ ਮੰਦਰ 'ਚ ਪੂਜਾ-ਪਾਠ ਕੀਤਾ। ਇਸ ਤੋਂ ਬਾਅਦ ਉਸ ਨੇ ਅਪਾਹਿਜ ਬੱਚਿਆਂ ਨਾਲ ਕੁੱਝ ਸਮੇਂ ਬਿਤਾਇਆ। ਮੇਰਠ 'ਚ ਹੀ ਆਯੋਜਿਤ ਇਕ ਪ੍ਰੋਗਰਾਮ 'ਚ ਆਲ ਇੰਡੀਆ ਜਾਟ ਮਹਾਸਭਾ ਦੇ ਅਹੁਦੇਦਾਰਾਂ ਨੇ ਕਵਿਤਾ ਨੂੰ ਸਨਮਾਨਤ ਵੀ ਕੀਤਾ, ਨਾਲ ਹੀ ਡਬਲਯੂ. ਡਬਲਯੂ. ਈ. ਦੇ ਰਿੰਗ 'ਚ ਲਹਿਰਾਉਣ ਨੂੰ ਤਿਰੰਗਾ ਭੇਂਟ ਕੀਤਾ।
ਦੱਸ ਦਈਏ ਦਿ ਗ੍ਰੇਟ ਖਲੀ ਦੀ ਵਿਦਿਆਰਥਣ ਬੁਲਬੁਲ ਨੂੰ ਕਵਿਤਾ ਨੇ ਸੀ. ਡਬਲਯੂ. ਈ. ਮੈਚ 'ਚ ਹਰਾ ਦਿੱਤਾ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਛਾ ਗਈ ਅਤੇ ਉਸ ਦੀ ਫਾਈਟ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ। ਕਵਿਤਾ ਦੀ ਕਾਬਲਿਅਤ ਨਾਲ ਖਲੀ ਵੀ ਪ੍ਰਭਾਵਿਤ ਹੋ ਚੁੱਕਿਆ ਹੈ। ਸੀ. ਡਬਲਯੂ. ਈ. 'ਚ ਧੂਮ ਮਚਾਉਣ ਦੇ ਨਾਲ ਹੀ ਕਵਿਤਾ ਨੂੰ ਬਿਗ ਬਾਸ ਹਾਉਸ 'ਚ ਜਾਣ ਦਾ ਸੱਦਾ ਵੀ ਮਿਲ ਚੁੱਕਿਆ ਹੈ। ਨੈਸ਼ਨਲ ਲੇਵਲ 'ਤੇ 9 ਸਾਲ ਤੱਕ ਵੇਟ ਲਿਫਟਿੰਗ 'ਚ ਗੋਲਡ ਜਿੱਤਣ ਵਾਲੀ ਕਵਿਤਾ ਦਾ ਸੁਪਨਾ ਖਲੀ ਦੀ ਤਰ੍ਹਾਂ ਡਬਲਯੂ. ਡਬਲਯੂ. ਈ. 'ਚ ਤਿਰੰਗਾ ਲਹਿਰਾਉਣਾ ਹੈ।  


Related News