ਕਰੁਣਾਲ ਨੇ ਛਲਾਂਗ ਲਗਾ ਕੇ ਕੀਤਾ ਸ਼ਾਨਦਾਰ ਕੈਚ, ਦਿੱਤੀ ਇਹ ਪ੍ਰਤੀਕਿਰਿਆ
Sunday, May 05, 2019 - 10:51 PM (IST)

ਸਪੋਰਟਸ ਡੈੱਕਸ— ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਜਾ ਰਹੇ ਮੈਚ ਦੇ ਦੌਰਾਨ ਕਰੁਣਾਲ ਪੰਡਯਾ ਨੇ ਸ਼ਾਨਦਾਰ ਕੈਚ ਕਰਦੇ ਹੋਏ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਦਿਨੇਸ਼ ਕਾਰਤਿਕ ਨੂੰ ਪਵੇਲੀਅਨ ਭੇਜਣ ਲਈ ਮਜ਼ਬੂਰ ਕਰ ਦਿੱਤਾ। ਕੋਲਕਾਤਾ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੂੰ 7 ਵਿਕਟਾਂ 'ਤੇ 134 ਦੌੜਾਂ ਦਾ ਟੀਚਾ ਦਿੱਤਾ। ਟੀਚਾ ਨੂੰ ਹਾਸਲ ਕਰਨ ਲਈ ਮੁੰਬਈ ਦੀ ਪਾਰੀ ਫਿਲਹਾਲ ਜਾਰੀ ਹੈ।
ਪਹਿਲਾਂ ਬੱਲੇਬਾਜ਼ੀ ਕਰ ਰਹੇ ਕੋਲਕਾਤਾ ਵਲੋਂ ਚੌਥੇ ਨੰਬਰ 'ਤੇ ਕਾਰਤਿਕ ਬੱਲੇਬਾਜ਼ੀ ਕਰਨ ਆਏ। 13ਵੇਂ ਓਵਰ ਦੀ ਚੌਥੀ ਗੇਂਦ 'ਤੇ ਮੁੰਬਈ ਦੇ ਤੇਜ਼ ਗੇਂਦਬਾਜ਼ ਲਥਿਸ ਮਲਿੰਗਾ ਨੇ ਗੇਂਦ ਕਰਵਾਈ ਤਾਂ ਕਾਰਤਿਕ ਨੇ ਹਵਾ 'ਚ ਸ਼ਾਟ ਲਗਾਇਆ। ਗੇਂਦ ਕਰੁਣਾਲ ਦੇ ਸਿਰ ਤੋਂ ਉੱਪਰ ਨਿਕਲ ਰਹੀ ਸੀ ਪਰ ਇਸ ਤੋਂ ਪਹਿਲਾਂ ਕੋਈ ਕੁਝ ਸਮਝ ਸਕਦਾ ਕਰੁਣਾਲ ਨੇ ਛਲਾਂਗ ਲਗਾਉਂਦੇ ਹੋਏ ਗੇਂਦ ਨੂੰ ਫੜ੍ਹ ਲਿਆ ਤੇ ਇਕ ਸ਼ਾਨਾਦਰ ਕੈਚ ਆਪਣੇ ਨਾਂ ਕਰ ਲਿਆ।
Krunal Pandya's jump and pounce catch https://t.co/G6HtxCEXtp via @ipl
— Sanjeev kumar (@SanjSam33) May 5, 2019
ਸਿਰਫ ਕੈਚ ਹੀ ਨਹੀਂ ਇਸ ਤੋਂ ਬਾਅਦ ਕਰੁਣਾਲ ਨੇ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਉਹ ਵੀ ਸ਼ਾਨਦਾਰ ਸੀ ਜਿਸ ਕਾਰਨ ਉਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੈਚ ਕਰਨ ਤੋਂ ਬਾਅਦ ਗੇਂਦ ਨੂੰ ਚੁੰਮਦੇ ਹੋਏ ਨਜ਼ਰ ਆਏ ਤੇ ਬਾਅਦ 'ਚ ਗੇਂਦ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਕਰੁਣਾਲ ਦੇ ਇਸ ਕੈਚ 'ਤੇ ਮੁੰਬਈ ਇੰਡੀਅਨਜ਼ ਦੇ ਫੈਨਸ ਨੇ ਕਰੁਣਾਲ ਨੂੰ ਚੀਅਰਜ਼ ਕੀਤਾ।