ਜਿੱਤ ਤੋਂ ਬਾਅਦ ਬੋਲੇ ਕਾਰਤਿਕ- ਨੌਜਵਾਨ ਗੇਂਦਬਾਜ਼ਾਂ ਨੇ ਕਰਵਾਈ ਮੈਚ ''ਚ ਵਾਪਸੀ

10/01/2020 12:36:57 AM

ਦੁਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਰਾਜਸਥਾਨ ਵਿਰੁੱਧ 37 ਦੌੜਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਵੀ ਜ਼ਿਆਦਾ ਖੁਸ਼ ਨਹੀਂ ਦਿਖੇ। ਉਨ੍ਹਾਂ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਇਸ ਨੂੰ ਇਕ ਸੰਪੂਰਨ ਖੇਡ ਨਹੀਂ ਕਹਾਂਗੇ। ਬਹੁਤ ਸਾਰੇ ਖੇਤਰਾਂ 'ਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਗਿੱਲ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਸੀ। ਰਸੇਲ ਵਧੀਆ ਖੇਡੇ। ਮਾਵੀ ਦੀ ਗੇਂਦਬਾਜ਼ੀ ਵਧੀਆ ਸੀ। ਕੁਝ ਵੱਡੇ ਕੈਚ ਵੀ ਆਏ।
ਕਾਰਤਿਕ ਬੋਲੇ- ਪਿੱਚ ਦੀ ਗੱਲ ਕਰੀਏ ਤਾਂ ਇੱਥੇ ਬੱਲੇਬਾਜ਼ੀ ਕਰਨਾ ਇੰਨਾ ਸੌਖਾ ਨਹੀਂ ਸੀ। ਕਈ ਬਾਰ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਸਰਵਸ੍ਰੇਸ਼ਠ ਖੇਡ ਦਿਖਾਉਣ ਦੇ ਲਈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ। ਸਾਡੇ ਲਈ ਸਭ ਤੋਂ ਖਾਸ ਗੱਲ ਸਾਡੇ ਨੌਜਵਾਨ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਸੀ। ਅਜਿਹੀ ਪਿੱਚ 'ਤੇ ਪਹਿਲਾਂ ਖੇਡਦੇ ਹੋਏ ਅਸੀਂ ਵਧੀਆ ਟੋਟਲ ਕੀਤਾ। ਖਾਸ ਤੌਰ 'ਤੇ ਆਖਿਰੀ ਓਵਰਾਂ 'ਚ ਸਾਨੂੰ ਵਧੀਆ ਲੀਡ ਮਿਲੀ। ਕਾਰਤਿਕ ਨੇ ਕਿਹਾ ਕਿ- ਟੀ-20 ਮੁਕਾਬਲਿਆਂ 'ਚ ਕਈ ਬਾਰ ਅਜਿਹੀ ਲੀਡ ਤੁਹਾਨੂੰ ਫਾਇਦਾ ਦੇ ਜਾਂਦੀ ਹੈ। ਤੁਹਾਨੂੰ ਬਸ ਖੁਦ 'ਤੇ ਯਕੀਨ ਰੱਖਣਾ ਹੁੰਦਾ ਹੈ। ਸਕਾਰਾਤਮਕ ਵਿਕਟ ਖੇਡਣੀ ਹੁੰਦੀ ਹੈ। ਅਸੀਂ ਵੀ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ।


Gurdeep Singh

Content Editor

Related News